ਮੁਕੰਦਪੁਰ, (ਸੰਜੀਵ)- ਥਾਣਾ ਮੁਕੰਦਪੁਰ ਦੀ ਪੁਲਸ ਨੇ ਸ਼ਹੀਦ ਭਗਤ ਸਿੰਘ ਨਗਰ ਤੇ ਜਲੰਧਰ 'ਚ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਲੁੱਟਾਂ-ਖੋਹਾਂ ਕਰਨ ਵਾਲੇ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਪਾਰਟੀ ਨੇ ਨਹਿਰ ਪੁਲ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਬੁਲਟ ਮੋਟਰਸਾਈਕਲ 'ਤੇ ਆ ਰਹੇ 2 ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਦੋਵਾਂ ਨੌਜਵਾਨਾਂ ਕੋਲੋਂ 100-100 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਆਪਣਾ ਨਾਮ ਗੁਰਵਿੰਦਰ ਸਿੰਘ ਉਰਫ ਗੋਗੀ ਪੁੱਤਰ ਮੋਹਣ ਸਿੰਘ ਤੇ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਮੋਹਣ ਸਿੰਘ ਵਾਸੀ ਚਾਹਲ ਕਲਾਂ ਦੱਸਿਆ। ਉਨ੍ਹਾਂ ਮੰਨਿਆ ਕਿ ਕੁਝ ਦਿਨ ਪਹਿਲਾਂ ਮੁਕੰਦਪੁਰ ਬੰਗਾ ਰੋਡ ਤੋਂ ਮੋਟਰਸਾਈਕਲ ਦੇ ਪਿੱਛੇ ਬੈਠੀ ਔਰਤ ਤੋਂ ਉਸ ਦਾ ਮੋਬਾਇਲ ਤੇ ਪਰਸ ਉਨ੍ਹਾਂ ਹੀ ਖੋਹਿਆ, ਜਦੋਂਕਿ ਔੜ ਲਾਗੇ ਇਕ ਪੈਦਲ ਜਾ ਰਹੀ ਔਰਤ ਤੋਂ ਮੋਬਾਇਲ ਤੇ 300 ਰੁਪਏ ਨਕਦ ਤੇ ਪਿੰਡ ਕਰੀਹਾ ਨੇੜੇ ਮੋਟਰਸਾਈਕਲ ਪਿੱਛੇ ਬੈਠੀ ਔਰਤ ਤੋਂ ਪਰਸ ਖੋਹਿਆ। ਜ਼ਿਲਾ ਜਲੰਧਰ ਦੇ ਪਿੰਡ ਨਗਰ ਥਾਣਾ ਫਿਲੌਰ ਤੋਂ ਪੈਦਲ ਜਾ ਰਹੀ ਔਰਤ ਤੋਂ ਪਰਸ ਤੇ ਮੋਬਾਇਲ ਝਪਟਿਆ ਸੀ। ਪੁਲਸ ਨੇ ਉਕਤ ਦੋਵਾਂ ਨੂੰ ਵੱਖ-ਵੱਖ ਜੁਰਮਾਂ 'ਚ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਥਰਮਲ ਪਲਾਂਟਾਂ ਨੂੰ ਬੰਦ ਕਰਨ ਦੇ ਵਿਰੋਧ 'ਚ ਭੜਕੇ ਬਿਜਲੀ ਮੁਲਾਜ਼ਮ
NEXT STORY