ਗੁਰਦਾਸਪੁਰ, (ਵਿਨੋਦ, ਦੀਪਕ)- ਅੱਜ ਉੱਪ-ਮੰਡਲ ਦਫਤਰ ਸਬ-ਅਰਬਨ ਸਬ-ਡਵੀਜ਼ਨ ਗੁਰਦਾਸਪੁਰ ਵਿਖੇ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੇ ਸਬੰਧ 'ਚ ਕਰਮਚਾਰੀ ਦਲ ਵੱਲੋਂ ਰੋਸ ਰੈਲੀ ਕੀਤੀ ਗਈ। ਇਸ ਤਰ੍ਹਾਂ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਸਥਾਨਕ ਨਹਿਰੂ ਪਾਰਕ 'ਚ ਰੋਸ ਰੈਲੀ ਕੀਤੀ ਗਈ, ਜਦਕਿ ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਨੇ ਗੁਰੂ ਨਾਨਕ ਪਾਰਕ 'ਚ ਰੋਸ ਰੈਲੀ ਕੀਤੀ।
ਕਿੱਥੇ-ਕਿੱਥੇ ਹੋਈਆਂ ਰੋਸ ਰੈਲੀਆਂ ਤੇ ਕਿਸ-ਕਿਸ ਨੇ ਕੀਤੀ ਪ੍ਰਧਾਨਗੀ ?
ਸਬ-ਡਵੀਜ਼ਨ ਗੁਰਦਾਸਪੁਰ 'ਚ ਰੈਲੀ ਦੀ ਪ੍ਰਧਾਨਗੀ ਫਿਰੋਜ਼ ਮਸੀਹ ਟੀ. ਐੱਸ. ਯੂ. ਅਤੇ ਜਗੀਰ ਸਿੰਘ ਕਰਮਚਾਰੀ ਦਲ ਨੇ ਸਾਂਝੇ ਤੌਰ 'ਤੇ ਕੀਤੀ, ਜਦਕਿ ਵਿਸ਼ੇਸ਼ ਤੌਰ 'ਤੇ ਦਰਬਾਰਾ ਸਿੰਘ ਛੀਨਾ ਸਰਕਲ ਪ੍ਰਧਾਨ ਕਰਮਚਾਰੀ ਦਲ ਗੁਰਦਾਸਪੁਰ ਪਹੁੰਚੇ। ਨਹਿਰੂ ਪਾਰਕ 'ਚ ਰੋਸ ਰੈਲੀ ਦੀ ਪ੍ਰਧਾਨਗੀ ਇੰਜੀ. ਕੁਲਵੰਤ ਰਾਏ ਅਤੇ ਕਸ਼ਮੀਰ ਸਿੰਘ ਬੱਬਰੀ ਨੇ ਕੀਤੀ। ਗੁਰੂ ਨਾਨਕ ਪਾਰਕ 'ਚ ਰੋਸ ਰੈਲੀ ਦੀ ਪ੍ਰਧਾਨਗੀ ਬਲਵਿੰਦਰ ਸਿੰਘ, ਸਾਥੀ ਸੁਖਦੇਵ ਗੋਸਲ ਨੇ ਕੀਤੀ। ਦੋਰਾਂਗਲਾ 'ਚ ਰੋਸ ਰੈਲੀ ਦੀ ਪ੍ਰਧਾਨਗੀ ਅਮਰੀਕ ਸਿੰਘ ਪ੍ਰਧਾਨ ਟੀ. ਐੱਸ. ਯੂ. ਅਤੇ ਬਲਦੇਵ ਸਿੰਘ ਪ੍ਰਧਾਨ ਕਰਮਚਾਰੀ ਦਲ ਨੇ ਕੀਤੀ।
ਕੀ ਕਿਹਾ ਦੋਵਾਂ ਯੂਨੀਅਨਾਂ ਦੇ ਆਗੂਆਂ ਨੇ
ਇਸ ਮੌਕੇ ਬਸੰਤ ਕੁਮਾਰ ਕੌੜਾ, ਜਗਦੇਵ ਸਿੰਘ, ਦਰਸ਼ਨ ਸਿੰਘ ਸਮੋਤਰਾ, ਜੇ. ਪੀ. ਸਿੰਘ ਔਜਲਾ, ਪ੍ਰਵੀਨ ਠਾਕੁਰ, ਮਨੋਹਰ ਸਿੰਘ, ਇੰਜੀ. ਰਾਜ ਕੁਮਾਰ, ਇੰਜੀ. ਮਨੋਹਰ ਲਾਲ, ਗੁਰਮੀਤ ਸਿੰਘ ਪਾਹੜਾ, ਤਰਸੇਮ ਲਾਲ, ਅਸ਼ੋਕ ਕੁਮਾਰ, ਬਲਜੀਤ ਸਿੰਘ ਰੰਧਾਵਾ, ਬਲਕਾਰ ਸਿੰਘ, ਪ੍ਰਕਾਸ਼ ਚੰਦ ਘੁੱਲਾ, ਬਲਵੰਤ ਸਿੰਘ, ਕਸ਼ਮੀਰ ਸਿੰਘ ਬੱਬਰੀ, ਠਾਕੁਰ ਰਾਕੇਸ਼, ਜਗੀਰ ਸਿੰਘ ਵਾਹਲਾ, ਜਸਬੀਰ ਸਿੰਘ ਅਲੜ੍ਹਪਿੰਡੀ, ਰਛਪਾਲ ਸਿੰਘ, ਹਰਜਿੰਦਰ ਸਿੰਘ, ਹਰਦਿਆਲ ਸਿੰਘ, ਰਾਕੇਸ਼ ਕੁਮਾਰ ਆਦਿ ਨੇ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਅਤੇ ਕਿਹਾ ਕਿ ਸਰਕਾਰ ਵੱਲੋਂ ਥਰਮਲ ਪਲਾਂਟ ਬਠਿੰਡਾ ਦੇ ਚਾਰ ਯੂਨਿਟ ਤੇ ਸੁਪਰ ਥਰਮਲ ਪਲਾਟ ਰੋਪੜ ਦੇ 1 ਅਤੇ 2 ਯੂਨਿਟਾਂ ਨੂੰ ਪੱਕੇ ਤੌਰ 'ਤੇ ਬੰਦ ਕਰਨ ਦਾ ਫੈਸਲਾ ਪੰਜਾਬ ਦੇ ਲੋਕਾਂ ਲਈ ਮੰਦਭਾਗਾ ਹੈ, ਜਿਸ ਨਾਲ ਜਿੱਥੇ ਕੰਮ ਕਰਦੇ ਕਰਮਚਾਰੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਵੇਗਾ, ਉੱਥੇ ਕਰੋੜਾਂ ਰੁਪਏ ਦੀ ਮਸ਼ੀਨਰੀ ਬੇਕਾਰ ਹੋ ਜਾਵੇਗੀ।
ਪਟਨਾ ਸਾਹਿਬ 'ਚ ਵੱਸਿਆ 'ਮਿੰਨੀ ਪੰਜਾਬ', ਸਹੂਲਤਾਂ ਕਰਨਗੀਆਂ ਹੈਰਾਨ
NEXT STORY