ਨਵਾਂਸ਼ਹਿਰ(ਤ੍ਰਿਪਾਠੀ)— ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ 5 ਗ੍ਰਾਮ ਹੈਰੋਇਨ ਸਣੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਏ. ਐੱਸ. ਆਈ. ਪ੍ਰਸ਼ੋਤਮ ਲਾਲ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਦੌਰਾਨ ਨਵਾਂਸ਼ਹਿਰ ਦੇ ਪਿੰਡ ਧਰਮਕੋਟ ਵੱਲ ਜਾ ਰਹੀ ਸੀ ਕਿ ਨਹਿਰ ਦੇ ਪੁਲ ਪਿੰਡ ਧਰਮਕੋਟ ਨੇੜੇ ਦੂਜੇ ਪਾਸਿਓਂ ਆ ਰਹੀ ਇਕ ਗੱਡੀ ਨੂੰ ਰੋਕ ਕੇ ਉਸ ਦੀ ਜਾਂਚ-ਪੜਤਾਲ ਕੀਤੀ ਤਾਂ ਗੱਡੀ 'ਚ ਸਵਾਰ 2 ਨੌਜਵਾਨਾਂ ਕੋਲੋਂ 5 ਗ੍ਰਾਮ ਦੀ ਹੈਰੋਇਨ ਬਰਾਮਦ ਹੋਈ। ਗ੍ਰਿਫਤਾਰ ਨੌਜਵਾਨਾਂ ਦੀ ਪਛਾਣ ਪ੍ਰਸ਼ੋਤਮ ਪੁੱਤਰ ਬਲਵੀਰ ਅਤੇ ਚਰਨਜੀਤ ਉਰਫ ਰਾਜਾ ਪੁੱਤਰ ਰਾਕੇਸ਼ ਨਿਵਾਸੀ ਨਵਾਂਸ਼ਹਿਰ ਵਜੋਂ ਹੋਈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਆਵਾਸ ਯੋਜਨਾ : ਅਦਾਲਤ 'ਚ ਪਹੁੰਚੇਗਾ ਅਲਾਟ ਹੋਏ ਫਲੈਟਾਂ ਨੂੰ ਰੱਦ ਕਰਨ ਦਾ ਮਾਮਲਾ
NEXT STORY