ਚੰਡੀਗੜ੍ਹ : ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗਿਰੋਹ ਦੇ 2 ਮੈਂਬਰਾਂ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਜਸ਼ਨ ਸੰਧੂ ਅਤੇ ਗੁਰਸੇਵਕ ਵਜੋਂ ਕੀਤੀ ਗਈ ਹੈ। ਦੋਸ਼ੀਆਂ ਕੋਲੋਂ .32 ਕੈਲੀਬਰ ਪਿਸਤੌਲ ਅਤੇ 7 ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਐਕਸ 'ਤੇ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ : ਜਦੋਂ ਸਕੂਲਾਂ ਨੂੰ ਜਲਦਬਾਜ਼ੀ 'ਚ ਕਰਨਾ ਪਿਆ ਛੁੱਟੀ ਦਾ ਐਲਾਨ...
ਉਨ੍ਹਾਂ ਦੱਸਿਆ ਕਿ ਜਸ਼ਨ ਸੰਧੂ 2023 'ਚ ਸ਼੍ਰੀਗੰਗਾਨਗਰ 'ਚ ਹੋਏ ਇਕ ਕਤਲਕਾਂਡ ਦੇ ਮਾਮਲੇ 'ਚ ਸ਼ਾਮਲ ਸੀ ਅਤੇ ਵਿਦੇਸ਼ ਭੱਜ ਗਿਆ ਸੀ। ਉਹ ਪਹਿਲਾਂ ਜਾਰਜੀਆ, ਅਜਰਬੈਜਾਨ, ਸਾਊਦੀ ਅਰਬ ਅਤੇ ਦੁਬਈ ਪਹੁੰਚ ਗਿਆ ਸੀ ਅਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਆਪਣੇ ਟਿਕਾਣੇ ਬਦਲ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 9-10 ਤਾਰੀਖ਼ ਲਈ ਵੱਡੀ ਚਿਤਾਵਨੀ ਜਾਰੀ! ਪੜ੍ਹੋ ਪੂਰੀ ਖ਼ਬਰ
ਫਿਰ ਉਹ ਦੁਬਈ ਤੋਂ ਨੇਪਾਲ ਪੁੱਜਿਆ ਅਤੇ ਫਿਰ ਭਾਰਤ ਆ ਗਿਆ। ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਜਸ਼ਨ ਨੇ ਗਿਰੋਹ ਨੂੰ ਮਦਦ ਦੇਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਫਿਲਹਾਲ ਉਸ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ! ਵੀਰਵਾਰ ਨੂੰ ਵੀ ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
NEXT STORY