ਮੋਹਾਲੀ (ਰਾਣਾ) : ਮੋਹਾਲੀ 'ਚ ਕੋਰੋਨਾ ਵਾਇਰਸ ਲਗਾਤਾਰ ਕਹਿਰ ਢਾਹ ਰਿਹਾ ਹੈ। ਇੱਥੇ ਸੈਕਟਰ-77 ਵਾਸੀ ਢਾਬਾ ਮਾਲਕ ਦੀ ਕੋਰੋਨਾ ਰਿਪੋਰਟ 2 ਦਿਨ ਪਹਿਲਾਂ ਪਾਜ਼ੇਟਿਵ ਪਾਈ ਗਈ ਸੀ ਪਰ ਹੁਣ ਉਸ ਦੀ 50 ਸਾਲਾ ਮਾਂ ਅਤੇ 52 ਸਾਲਾ ਪਿਤਾ 'ਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਬਾਪੂਧਾਮ ਕਾਲੋਨੀ 'ਚ ਕੋਰੋਨਾ ਦਾ ਕਹਿਰ ਜਾਰੀ, ਗਰਭਵਤੀ ਬੀਬੀ ਦੀ ਰਿਪੋਰਟ ਆਈ ਪਾਜ਼ੇਟਿਵ
ਢਾਬਾ ਮਾਲਕ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੇ ਸੰਪਰਕ ਵਾਲੇ ਪਰਿਵਾਰਕ ਮੈਂਬਰਾਂ 'ਚ ਉਸ ਦੇ ਪਿਤਾ, ਮਾਤਾ ਅਤੇ ਭਰਾ ਸਮੇਤ 4 ਲੋਕਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ 'ਚੋਂ ਢਾਬਾ ਮਾਲਕ ਦੇ ਮਾਤਾ-ਪਿਤਾ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਬਾਅਦ ਹੁਣ ਮੋਹਾਲੀ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 116 ਤੱਕ ਪਹੁੰਚ ਗਈ ਹੈ, ਜਿਨ੍ਹਾਂ 'ਚੋਂ ਬੇਸ਼ੱਕ 102 ਮਰੀਜ਼ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।
ਇਹ ਵੀ ਪੜ੍ਹੋ : ਆਦਤ ਤੋਂ ਮਜਬੂਰ ਲੋਕ ਨਹੀਂ ਪਾ ਰਹੇ 'ਮਾਸਕ', 14 ਦਿਨਾਂ 'ਚ ਭਰਿਆ 1.15 ਕਰੋੜ ਜ਼ੁਰਮਾਨਾ
ਨਾਜਾਇਜ਼ ਸਬੰਧਾਂ ਤੋਂ ਰੋਕਣ 'ਤੇ ਪਤਨੀ ਨੂੰ ਦਿੱਤੀ ਦਰਦਨਾਕ ਮੌਤ
NEXT STORY