ਜੈਤੋ(ਜਿੰਦਲ) - ਚੈਨਾ ਰੋਡ 'ਤੇ ਭੱਠੇ ਦੇ ਨਜ਼ਦੀਕ ਖੂਹ ਪੁੱਟਣ ਦਾ ਕੰਮ ਚੱਲ ਰਿਹਾ ਹੈ। ਖੂਹ ਪੁੱਟਦੇ ਹੋਏ ਮਿੱਟੀ ਖਿਸਕ ਜਾਣ ਕਾਰਨ ਦੋ ਵਿਅਕਤੀ ਮਿੱਟੀ ਵਿਚ ਧੱਸ ਗਏ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਦੇ ਲੋਕ ਤੇ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਆਗੂ ਘਟਨਾ ਸਥਾਨ 'ਤੇ ਪਹੁੰਚੇ। ਮਿੱਟੀ 'ਚ ਧੱਸੇ ਹੋਏ ਇਕ ਵਿਅਕਤੀ ਨੂੰ ਤਾਂ ਆਸਾਨੀ ਨਾਲ ਬਾਹਰ ਕੱਢ ਲਿਆ ਗਿਆ ਪਰ ਦੂਜਾ ਵਿਅਕਤੀ ਮਿੱਟੀ 'ਚ ਪੂਰੀ ਤਰ੍ਹਾਂ ਧੱਸਿਆ ਹੋਇਆ ਸੀ। ਸੁਸਾਇਟੀ ਦੇ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਬਹੁਤ ਹੀ ਜੱਦੋ-ਜਹਿਦ ਕਰਨ ਉਪਰੰਤ ਦੂਜੇ ਵਿਅਕਤੀ ਜਗਸੀਰ ਸਿੰਘ (35) ਪੁੱਤਰ ਗੰਡਾ ਸਿੰਘ ਨੂੰ ਮਿੱਟੀ 'ਚੋਂ ਬਾਹਰ ਕੱਢਿਆ।
ਜਲੰਧਰ 'ਚ ਵਾਲ ਕੱਟੇ ਜਾਣ ਤੋਂ ਬਾਅਦ ਵਿਆਹੁਤਾ ਨਾਲ ਹੋਈਆਂ ਅਜੀਬੋ-ਗਰੀਬ ਘਟਨਾਵਾਂ, ਪੂਰਾ ਟੱਬਰ ਪਰੇਸ਼ਾਨ
NEXT STORY