ਭੋਗਪੁਰ(ਅਰੋੜਾ)— ਭੋਗਪੁਰ ਦੇ ਵਾਰਡ ਨੰਬਰ 9 ਵਿਚ ਇਕ ਵਿਆਹੁਤਾ ਦੇ ਸਿਰ ਦੇ ਵਾਲ ਕੱਟੇ ਗਏ। ਘਟਨਾ ਤੋਂ ਬਾਅਦ ਔਰਤ ਦੀ ਸਿਹਤ ਵਿਗੜ ਗਈ। ਜਾਣਕਾਰੀ ਮੁਤਾਬਕ ਗੁਰੂ ਰਾਮਦਾਸ ਨਗਰ ਵਾਰਡ ਨੰਬਰ 9 ਵਿਚ ਪ੍ਰਿੰਸ ਦੀ ਪਤਨੀ ਮੋਨਿਕਾ ਦੇ ਵਾਲ ਕੱਟੇ ਗਏ। ਮੋਨਿਕਾ ਦੇ ਸਿਰ ਵਿਚ ਬੀਤੇ ਦਿਨ ਅਜੀਬ ਕਿਸਮ ਦੀ ਖਾਰਿਸ਼ ਹੋਣ ਲੱਗੀ। ਮੋਨਿਕਾ ਨੇ ਤੁਰੰਤ ਆਪਣੀ ਸੱਸ ਅਲਕਾ ਨੂੰ ਦੱਸਿਆ। ਜਦੋਂ ਅਲਕਾ ਨੇ ਮੋਨਿਕਾ ਦੇ ਸਿਰ 'ਤੇ ਹੱਥ ਫੇਰਿਆ ਅਤੇ ਕੰਗੀ ਕੀਤੀ ਤਾਂ ਬਹੁਤ ਸਾਰੇ ਕੱਟੇ ਵਾਲ ਉਸ ਦੇ ਹੱਥ ਵਿਚ ਆ ਗਏ। ਅਲਕਾ ਨੇ ਦੱਸਿਆ ਕਿ ਉਸ ਦੀ ਨੂੰਹ ਦੇ ਬਹੁਤ ਸਾਰੇ ਵਾਲ ਕੱਟੇ ਜਾ ਚੁੱਕੇ ਸਨ ਪਰ ਕੋਈ ਬੰਦਾ ਨਜ਼ਰ ਨਹੀਂ ਆਇਆ। ਘਟਨਾ ਤੋਂ ਬਾਅਦ ਮੋਨਿਕਾ ਦੇ ਨਾਲ ਅਜੀਬੋ-ਗਰੀਬ ਘਟਨਾਵਾਂ ਵਾਪਰੀਆਂ। ਵਾਲ ਕੱਟੇ ਜਾਣ ਤੋਂ ਬਾਅਦ ਮੋਨਿਕਾ ਦੇ ਸਿਰ 'ਤੇ ਸੋਜ ਪੈ ਗਈ ਅਤੇ ਉਸ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇਸ ਘਟਨਾ ਨਾਲ ਮੋਨਿਕਾ ਟੈਨਸ਼ਨ ਵਿਚ ਦੱਸੀ ਜਾ ਰਹੀ ਹੈ ਅਤੇ ਉਸ ਨਾਲ ਵਾਪਰ ਰਹੀਆਂ ਇਸ ਘਟਨਾਵਾਂ ਨਾਲ ਪੂਰਾ ਟੱਬਰ ਪਰੇਸ਼ਾਨ ਦਿੱਸ ਰਿਹਾ ਹੈ। ਜ਼ਿਕਰਯੋਗ ਹੈ ਕਿ ਵਾਲਾਂ ਦੇ ਕੱਟੇ ਜਾਣ ਦੀਆਂ ਘਟਨਾਵਾਂ ਸਭ ਤੋਂ ਵੱਧ ਪੰਜਾਬ 'ਚ ਦੇਖਣ ਨੂੰ ਮਿਲੀਆਂ। ਪੰਜਾਬ ਦੇ ਕਈ ਸੂਬਿਆਂ 'ਚੋਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਦੇ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਗੁਰਦਾਸਪੁਰ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਨੇ ਕ੍ਰਿਕਟਰਾਂ ਤਕ ਲਗਾਈ ਅਪ੍ਰੋਚ
NEXT STORY