ਟੋਰਾਂਟੋ - ਕੈਨੇਡਾ ਵਿਚ ਰਹਿਣ ਵਾਲੇ 2 ਸਿੱਖ ਡਾਕਟਰ ਭਰਾਵਾਂ ਨੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਕਰਨ ਲਈ ਆਪਣੀ ਦਾੜੀ ਕਟਾ ਲਈ ਹੈ। ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਕਰਨ ਲਈ ਮਾਸਕ ਪਾਉਣਾ ਲਾਜ਼ਮੀ ਹੈ ਅਤੇ ਇਸੇ ਕਾਰਨ ਸਿੱਖ ਡਾਕਟਰ ਭਰਾਵਾਂ ਨੇ ਇਹ ਫੈਸਲਾ ਕੀਤਾ। ਮੀਡੀਆ ਦੀ ਖਬਰਾਂ ਵਿਚ ਆਖਿਆ ਗਿਆ ਹੈ ਕਿ ਮਾਂਟਰੀਅਲ ਵਿਚ ਰਹਿਣ ਵਾਲੇ ਫਿਜ਼ੀਸ਼ੀਅਨ ਸੰਜੀਤ ਸਿੰਘ ਸਲੂਜਾ ਅਤੇ ਉਨ੍ਹਾਂ ਦੇ ਨਿਊਰੋ-ਸਰਜਨ ਭਰਾ ਰੰਜੀਤ ਸਿੰਘ ਨੇ ਧਾਰਮਿਕ ਸਲਾਹਕਾਰ, ਪਰਿਵਾਰ ਅਤੇ ਦੋਸਤਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਦਾੜੀ ਕਟਾਉਣ ਦਾ ਫੈਸਲਾ ਕੀਤਾ ਸੀ।
ਮੈਕਗਿਲ ਯੂਨੀਵਰਸਿਟੀ ਹੈਲਥ ਸੈਂਟਰ (ਐਮ. ਯੂ. ਐਚ. ਸੀ.) ਨੇ ਬਿਆਨ ਜਾਰੀ ਕਰ ਦੱਸਿਆ ਕਿ ਸਿੱਖ ਹੋਣ ਕਾਰਨ ਉਨ੍ਹਾਂ ਦੀ ਦਾੜੀ ਉਨ੍ਹਾਂ ਦੀ ਪਛਾਣ ਦਾ ਇਕ ਅਹਿਮ ਹਿੱਸਾ ਹੈ ਪਰ ਇਸ ਨਾਲ ਉਨ੍ਹਾਂ ਨੂੰ ਮਾਸਕ ਪਾਉਣ ਵਿਚ ਦਿੱਕਤ ਆਉਂਦੀ ਸੀ। ਬਹੁਤ ਸੋਚ-ਵਿਚਾਰ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਦਾੜੀ ਕਟਾਉਣ ਦਾ ਫੈਸਲਾ ਕੀਤਾ। ਐਮ. ਯੂ. ਐਚ. ਸੀ. ਵਿਚ ਬਤੌਰ ਨਿਊਰੋ-ਸਰਜਨ ਕੰਮ ਕਰ ਰਹੇ ਰੰਜੀਤ ਸਿੰਘ ਨੇ ਆਖਿਆ ਕਿ ਅਸੀਂ ਕੰਮ ਨਾ ਕਰਨ ਦਾ ਵਿਕਲਪ ਚੁਣ ਸਕਦੇ ਸੀ, ਕੋਵਿਡ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਸਕਦੇ ਸੀ ਪਰ ਇਹ ਫਿਜ਼ੀਸ਼ੀਅਨ ਦੇ ਰੂਪ ਵਿਚ ਲਈ ਗਈ ਸਹੁੰ ਅਤੇ ਮਨੁੱਖਾਂ ਦੀ 'ਸੇਵਾ' ਦੇ ਸਿਧਾਂਤਾਂ ਖਿਲਾਫ ਹੁੰਦਾ। ਉਨ੍ਹਾਂ ਨੇ ਐਮ. ਯੂ. ਐਚ. ਸੀ. ਦੀ ਵੈੱਬਸਾਈਟ 'ਤੇ ਪੋਸਟ ਇਕ ਵੀਡੀਓ ਸੰਦੇਸ਼ ਵਿਚ ਇਹ ਗੱਲ ਕਹੀ ਹੈ।
ਸਲੂਜਾ ਨੇ ਆਖਿਆ ਕਿ ਇਹ ਸਾਡੇ ਲਈ ਬਹੁਤ ਮੁਸ਼ਕਿਲ ਫੈਸਲਾ ਸੀ ਪਰ ਅਸੀਂ ਇਹ ਮਹਿਸੂਸ ਕੀਤਾ ਕਿ ਮੌਜੂਦਾ ਸਮੇਂ ਵਿਚ ਇਹ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਦੇ ਹਵਾਲੇ ਤੋਂ ਮਾਂਟਰੀਅਲ ਗਜਟ ਨੇ ਖਬਰ ਦਿੱਤੀ ਕਿ ਇਸ ਫੈਸਲੇ ਨੇ ਮੈਨੂੰ ਉਦਾਸ ਕਰ ਦਿੱਤਾ। ਇਹ ਕੁਝ ਅਜਿਹਾ ਸੀ ਜੋ ਮੇਰੀ ਪਛਾਣ ਨਾਲ ਜੁੜਿਆ ਸੀ। ਮੈਂ ਸ਼ੀਸ਼ੇ ਵਿਚ ਖੁਦ ਨੂੰ ਬਹੁਤ ਅਜੀਬ ਲੱਗਦਾ ਹਾਂ। ਹਰ ਰੋਜ਼ ਸਵੇਰ ਨੂੰ ਜਦ ਮੈਂ ਖੁਦ ਨੂੰ ਦੇਖਦਾ ਹਾਂ ਤਾਂ ਇਹ ਮੈਨੂੰ ਥੋੜਾ ਝਟਕਾ ਦਿੰਦਾ ਹੈ। ਉਨ੍ਹਾਂ ਆਖਿਆ ਕਿ ਮੁਖ ਰੂਪ ਤੋਂ ਮੈਂ ਅਤੇ ਮੇਰੇ ਭਰਾ ਨੇ ਅਜਿਹਾ ਕੀਤਾ। ਮੇਰਾ ਭਰਾ ਚਾਹੁੰਦਾ ਸੀ ਕਿ ਅਸੀਂ ਚੁੱਪਚਾਪ ਅਜਿਹਾ ਕਰੀਏ। ਉਹ ਕਿਸੇ ਪ੍ਰਕਾਰ ਦਾ ਪ੍ਰਚਾਰ ਨਹੀਂ ਕਰਨਾ ਚਾਹੁੰਦਾ ਸੀ।
ਲਾਕਡਾਊਨ ਦੇ ਬਾਵਜੂਦ ਸ਼ਿਮਲਾ ਤੋਂ ਲਾੜੀ ਲੈ ਕੇ ਜਲੰਧਰ ਪੁੱਜਾ ਨੌਜਵਾਨ
NEXT STORY