ਚੰਡੀਗੜ੍ਹ : ਚੰਡੀਗੜ੍ਹ ਦੀਆਂ ਸੜਕਾਂ 'ਤੇ ਦੋ ਪਹੀਆ ਵਾਹਨ ਟੈਕਸੀਆਂ ਬਿਨਾਂ ਮਨਜ਼ੂਰੀ ਦੇ ਦੌੜ ਰਹੀਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਵੈੱਬ ਆਧਾਰਿਤ ਟੈਕਸੀਆਂ ਦੀਆਂ ਮਨਮਰਜ਼ੀਆਂ ਨੂੰ ਰੋਕਣ 'ਚ ਲਗਾਤਾਰ ਅਸਫਲ ਸਾਬਤ ਹੋ ਰਿਹਾ ਹੈ। ਬਗੈਰ ਮਨਜ਼ੂਰੀ ਦੇ ਦੌੜਦੀਆਂ ਦੋ ਪਹੀਆ ਵਾਹਨ ਟੈਕਸੀਆਂ ਨੂੰ ਰੋਕਣ ਲਈ ਯੂ. ਟੀ. ਪ੍ਰਸ਼ਾਸਨ ਵਲੋਂ ਕੋਈ ਸਖਤ ਕਦਮ ਨਹੀਂ ਚੁੱਕੇ ਜਾ ਰਹੇ। ਸਟੇਟ ਟਰਾਂਸਪੋਰਟ ਅਥਾਰਟੀ ਨੇ ਬਿਨਾਂ ਪਰਮਿਟ ਦੇ ਦੌੜ ਰਹੀਆਂ ਦੋ ਪਹੀਆ ਵਾਹਨ ਟੈਕਸੀਆਂ ਨੂੰ ਰੋਕਣ ਲਈ ਬੀਤੇ ਮਹੀਨੇ ਇਕ ਦਿਨ ਨਾਕਾਬੰਦੀ ਕਰਕੇ ਉਬੇਰ ਕੰਪਨੀ ਦੇ ਤਿੰਨ ਦੋ ਪਹੀਆ ਵਾਹਨਾਂਦੇ ਚਲਾਨ ਕੱਟੇ ਸਨ ਪਰ ਅਥਾਰਟੀ ਦੀ ਇਹ ਕਾਰਵਾਈ ਸਿਰਫ ਖਾਨਾਪੂਰਤੀ ਹੀ ਸਾਬਤ ਹੋਈ। ਇਸ ਤੋਂ ਮਗਰੋਂ ਬਿਨਾਂ ਪਰਮਿਟ ਦੌੜਦੀਆਂ ਦੋ ਪਹੀਆ ਵਾਹਨ ਟੈਕਸੀਆਂ ਨੂੰ ਰੋਕਣ ਲਈ ਅਥਾਰਟੀ ਵਲੋਂ ਕੋਈ ਕਾਰਵਈ ਨਹੀਂ ਕੀਤੀ ਗਈ। ਬਗੈਰ ਪਰਮਿਟ ਦੇ ਦੌੜਦੇ ਦੋ ਪਹੀਆ ਵਾਹਨਾਂ 'ਤੇ ਸੁਰੱਖਿਆ ਪੱਖੋਂ ਵੀ ਕਈ ਸਵਾਲ ਖੜ੍ਹੇ ਹੋ ਰਹੇ ਹਨ।
ਮੁੰਡੇ ਨੇ ਗੁਆਂਢੀਆਂ ਦੀ ਲੜਕੀ ਨਾਲ ਕਰਵਾਈ ਕੋਰਟ ਮੈਰਿਜ, ਗੁੱਸੇ 'ਚ ਆਏ ਪਰਿਵਾਰ ਨੇ ਕੀਤਾ ਹਮਲਾ
NEXT STORY