ਦੋਰਾਂਗਲਾ/ਗੁਰਦਾਸਪੁਰ, (ਵਿਨੋਦ/ਨੰਦਾ)- ਦੋਰਾਂਗਲਾ ਪੁਲਸ ਨੇ 2 ਔਰਤਾਂ ਨੂੰ ਸ਼ਰਾਬ ਸਮੇਤ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਦੋਰਾਂਗਲਾ ਪੁਲਸ ਸਟੇਸ਼ਨ ਦੇ ਇੰਚਾਰਜ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਸਬ-ਇੰਸਪੈਕਟਰ ਗੁਰਮੀਤ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਅੱਡਾ ਗਾਹਲੜੀ ਕੋਲੋਂ ਇਕ ਔਰਤ ਨੂੰ 6750 ਐੱਮ. ਐੱਲ. ਸ਼ਰਾਬ ਸਮੇਤ ਕਾਬੂ ਕੀਤਾ। ਦੋਸ਼ੀ ਮਹਿਲਾ ਦੀ ਪਛਾਣ ਕਮਲੇਸ਼ ਪਤਨੀ ਰਾਜ ਕੁਮਾਰ ਨਿਵਾਸੀ ਬਾਊਪੁਰ ਦੇ ਰੂਪ ਵਿਚ ਹੋਈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਸਹਾਇਕ ਸਬ-ਇੰਸਪੈਕਟਰ ਰਮਨ ਲਤਾ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੀ ਸੀ। ਅੱਡਾ ਗਾਹਲੜੀ ਤੋਂ ਕੁਝ ਦੂਰੀ 'ਤੇ ਇਕ ਔਰਤ ਪੁਲਸ ਪਾਰਟੀ ਨੂੰ ਵੇਖ ਕੇ ਫਰਾਰ ਹੋਣ ਦਾ ਯਤਨ ਕਰਨ ਲੱਗੀ ਤਾਂ ਉਸ ਨੂੰ ਕਾਬੂ ਕਰ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂ ਪੂਜਾ ਪਤਨੀ ਅਰਜਿੰਦਰ ਕੁਮਾਰ ਨਿਵਾਸੀ ਬਾਊਪੁਰ ਦੱਸਿਆ। ਤਲਾਸ਼ੀ ਦੌਰਾਨ ਉਸ ਕੋਲੋਂ 7500 ਐੱਮ. ਐੱਲ. ਸ਼ਰਾਬ ਬਰਾਮਦ ਹੋਈ।
ਇੱਟਾਂ ਦਾ ਗੈਰ-ਕਾਨੂੰਨੀ ਕਾਰੋਬਾਰ ਕਰਨ ਵਾਲਿਆਂ 'ਤੇ ਵਿਭਾਗ ਦਾ ਸ਼ਿਕੰਜਾ
NEXT STORY