ਹੁਸ਼ਿਆਰਪੁਰ (ਅਮਰਿੰਦਰ)— ਸ਼ਹਿਰ ਦੇ ਕਰੀਬ 30 ਕਿਲੋਮੀਟਰ ਦੂਰ ਸ਼ਿਵਾਲਿਕ ਪਹਾੜੀ ਦੀ ਗੋਦ 'ਚ ਵਸੇ ਕੂਕਾਨੇਟ 'ਚ ਰਹਿੰਦੇ ਇਕ ਪਰਿਵਾਰ 'ਚ 2 ਸਾਲਾ ਮਾਸੂਮ ਗਰਮ ਚਾਹ ਦੇ ਪਤੀਲੇ 'ਚ ਡਿੱਗ ਗਈ। ਇਸ ਹਾਦਸੇ 'ਚ ਮਾਸੂਮ ਬੱਚੀ ਇਸ਼ਾਨਾ ਪੁੱਤਰੀ ਰਾਕੇਸ਼ ਕੁਮਾਰ ਗੰਭੀਰ ਰੂਪ 'ਚ ਝੁਲਸ ਗਈ। ਉਸ ਨੂੰ ਤਤਕਾਲ ਹੀ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਗਿਆ। ਡਿਊਟੀ 'ਤੇ ਤਾਇਨਾਤ ਡਾ. ਖੁਸ਼ਵੀਰ ਸਿੰਘ ਅਤੇ ਮੈਡੀਕਲ ਟੀਮ ਨੇ ਤਤਕਾਲ ਹੀ ਮਰਹਮ ਪੱਟੀ ਕਰਕੇ ਇਸ਼ਾਨਾ ਨੂੰ ਵਰਨ ਵਾਰਡ 'ਚ ਸਿਫਟ ਕਰ ਦਿੱਤਾ। ਡਾ. ਖੁਸ਼ਬੀਰ ਅਨੁਸਾਰ ਇਸ਼ਾਨਾ ਦਾ ਸ਼ਰੀਬ ਕਰੀਬ 30 ਫੀਸਦੀ ਝੁਲਸ ਗਈ ਹੈ ਉਸ ਦੀ ਹਾਲਤ ਹੁਣ ਠੀਕ ਹੈ।
ਪੈਰ ਫਿਸਲਣ ਕਾਰਨ ਪਤੀਲੇ 'ਚ ਜਾ ਡਿੱਗੀ ਇਸ਼ਾਨਾ
ਸਿਵਲ ਹਸਪਤਾਲ 'ਚ ਦਾਖਲ ਮਾਸੂਮ ਬੱਚੀ ਇਸ਼ਾਨਾ ਦੀ ਮਾਂ ਸੋਨੂੰ ਬਾਲਾ ਅਤੇ ਮਾਮਾ ਮਹਿੰਦਰ ਸਿੰਘ ਨੇ ਦੱਸਿਆ ਕਿ ਰਾਤ ਘਰ 'ਚ ਜਗਰਾਤਾ ਸੀ। ਸਵੇਰੇ ਸੰਗਤ ਲਈ ਪਤੀਲੇ 'ਚ ਚਾਹ ਤਿਆਰ ਕਰਕੇ ਵੰਡਣ ਦੇ ਬਾਅਦ ਥੋੜ੍ਹੀ ਜਿਹੀ ਚਾਹ ਪਤੀਲੇ 'ਚ ਰਹਿ ਗਈ ਸੀ। ਪਤੀਲੇ ਦੇ ਨਾਲ ਹੀ ਪਏ ਮੰਜੇ 'ਤੇ ਖੇਡ ਰਹੀ 2 ਸਾਲਾ ਇਸ਼ਾਨਾ ਦਾ ਪੈਰ ਅਚਾਨਕ ਫਿਸਲ ਜਾਣ ਕਾਰਨ ਉਹ ਪਤੀਲੇ 'ਚ ਪਿੱਠ ਭਾਰ ਡਿੱਗ ਗਈ। ਇਸ਼ਾਨਾ ਦੀਆਂ ਚੀਕਾਂ ਸੁਣ ਕੇ ਪਰਿਵਾਰ ਵਾਲਿਆਂ ਨੇ ਤਤਕਾਲ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ। ਰਸਤੇ 'ਚ ਜਨੌੜੀ ਅਤੇ ਹਰਿਆਣਾ ਹਸਪਤਾਲ ਤੋਂ ਰੈਫਰ ਹੋ ਕੇ ਸਵੇਰੇ 12 ਵਜੇ ਸਿਵਲ ਹਸਪਤਾਲ ਪਹੁੰਚੇ।
ਸ੍ਰੀ ਹਰਿਮੰਦਰ ਸਾਹਿਬ ਨੇੜੇ ਸਥਿਤ ਮੰਦਰ 'ਚ ਭਿੜੀਆਂ ਦੋ ਮਹੰਤ ਧਿਰਾਂ, ਚੱਲੀ ਗੋਲੀ
NEXT STORY