ਗੁਰਦਾਸਪੁਰ, (ਵਿਨੋਦ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਾਦੇਸ਼ ਜਾਰੀ ਕਰ ਰੱਖਿਆ ਹੈ ਕਿ ਪੰਜਾਬ ਭਰ ’ਚ ਕਿਤੇ ਵੀ ਪੀਟਰ ਰੇਹੜੇ ਜਾਂ ਅਜਿਹੇ ਵਾਹਨ ਜੋ ਕਾਨੂੰਨ ਦੇ ਦਾਇਰੇ ’ਚ ਨਹੀਂ ਆਉਂਦੇ, ਉਹ ਨਹੀਂ ਚਲ ਸਕਦੇ। ਇਸ ਆਦੇਸ਼ ਤੋਂ ਬਾਅਦ ਵੱਡੀ ਗਿਣਤੀ ਵਿਚ ਪੀਟਰ ਰੇਹਡ਼ਿਆਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਾਦੇਸ਼ ’ਤੇ ਫਡ਼ ਕੇ ਮਾਲਕ ਨੂੰ ਵਾਪਸ ਕਰਨ ਦੀ ਬਜਾਏ ਖੋਲ੍ਹ ਦਿੱਤਾ ਜਾਂਦਾ ਸੀ ਤਾਂ ਕਿ ਪੀਟਰ ਰੇਹਡ਼ੇ ਦਾ ਫਿਰ ਪ੍ਰਯੋਗ ਨਾ ਹੋ ਸਕੇ ਪਰ ਹੁਣ ਹਾਲਾਤ ਇਹ ਹਨ ਕਿ ਇਨ੍ਹਾਂ ਪੀਟਰ ਰੇਹਡ਼ਿਆਂ ਦੇ ਨਾਲ-ਨਾਲ ਇਕ ਨਵਾਂ ਵਾਹਨ, ਜਿਸ ਨੂੰ ਲੋਕਾਂ ਦੀ ਭਾਸ਼ਾ ’ਚ ਜੁਗਾਡ਼ੂ ਵਾਹਨ ਵੀ ਕਿਹਾ ਜਾ ਰਿਹਾ ਹੈ, ਬਹੁਤ ਹੀ ਪ੍ਰਚੱਲਿਤ ਹੋ ਰਿਹਾ ਹੈ ਅਤੇ ਹਰੇਕ ਸ਼ਹਿਰ ਵਿਚ ਜੁਗਾਡ਼ੂ ਵਾਹਨ ਚੱਲ ਰਹੇ ਹਨ।
ਵੈਸੇ ਤਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ਦੀ ਪਾਲਣਾ ਕਰਵਾਉਣਾ ਜ਼ਿਲਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਦਾ ਹਿੱਸਾ ਹੈ ਅਤੇ ਪੁਲਸ ਸਮੇਤ ਟਰਾਂਸਪੋਰਟ ਵਿਭਾਗ ਵੀ ਇਸ ਤਰ੍ਹਾਂ ਦੇ ਵਾਹਨਾਂ ਨੂੰ ਸਡ਼ਕਾਂ ’ਤੇ ਚੱਲਦੇ ਵੇਖ ਕੇ ਅੱਖਾਂ ਬੰਦ ਕੀਤੇ ਬੈਠਾ ਹੈ, ਜਦਕਿ ਇਨ੍ਹਾਂ ਪੀਟਰ ਰੇਹਡ਼ਿਆਂ ਤੇ ਜੁਗਾਡ਼ੂ ਵਾਹਨਾਂ ਦੇ ਚਲਾਨ ਕੱਟਣ ਦੀ ਬਜਾਏ ਸਹੀ ਵਾਹਨਾਂ ਦੇ ਚਲਾਨ ਕੱਟਣ ਨੂੰ ਪੁਲਸ ਪ੍ਰਸ਼ਾਸਨ ਪਹਿਲ ਦਿੰਦਾ ਹੈ। ਨਾਗਰਿਕ ਖੁਦ ਵੀ ਇਸ ਸਬੰਧੀ ਲਾਪ੍ਰਵਾਹ ਦਿਖਾਈ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਇਸ ਤਰ੍ਹਾਂ ਦੇ ਵਾਹਨਾਂ ਦੇ ਨੁਕਸਾਨ ਹੋਣ ’ਤੇ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਨਾ ਤਾਂ ਸਰਕਾਰ ਅਤੇ ਨਾ ਹੀ ਇੰਸ਼ੋਰੈਂਸ ਕੰਪਨੀ ਜ਼ਿੰਮਵਾਰ ਹੁੰਦੀ ਹੈ। ਇਕ ਤਾਂ ਇਨ੍ਹਾਂ ਦੀ ਰਜਿਸਟ੍ਰੇਸ਼ਨ ਨਾ ਹੋਣ ਕਾਰਨ ਸਰਕਾਰ ਨੂੰ ਇਕ ਪੈਸਾ ਵੀ ਟੈਕਸ ਨਹੀਂ ਮਿਲ ਰਿਹਾ। ਜੋ ਪੁਰਾਣੇ ਮੋਟਰਸਾਈਕਲ ਖਰੀਦ ਕੇ ਜੁਗਾਡ਼ੂ ਵਾਹਨ ਬਣਾਇਆ ਜਾਂਦਾ ਹੈ, ਉਸ ਦੀ ਰਜਿਸਟ੍ਰੇਸ਼ਨ ਤਾਂ ਮੋਟਰਸਾਈਕਲ ਵਾਲੀ ਹੀ ਪ੍ਰਯੋਗ ਕਰਦੇ ਹਨ ਪਰ ਉਹ ਸਰਕਾਰ ਦੀਆਂ ਨਜ਼ਰਾਂ ਵਿਚ ਸਹੀ ਨਹੀਂ ਹੁੰਦੀ ਅਤੇ ਸਡ਼ਕ ਹਾਦਸਾ ਹੋਣ ’ਤੇ ਕਿਸੇ ਨੂੰ ਕੋਈ ਲਾਭ ਨਹੀਂ ਮਿਲਦਾ। ਜ਼ਿਲਾ ਗੁਰਦਾਸਪੁਰ ਵਿਚ ਲਗਭਗ 200 ਪੀਟਰ ਰੇਹਡ਼ੇ ਅਤੇ ਲਗਭਗ 500 ਜੁਗਾਡ਼ੂ ਵਾਹਨ ਚੱਲਦੇ ਦਿਖਾਈ ਦਿੰਦੇ ਹਨ।
ਕੀ ਹੈ ਇਹ ਜੁਗਾਡ਼ੂ ਵਾਹਨ ਤੇ ਪੀਟਰ ਰੇਹਡ਼ਾ
ਕਿਸੇ ਵੀ ਪੁਰਾਣੇ ਦੋਪਹੀਆ ਵਾਹਨ ਨੂੰ ਲੋਕ ਖਰੀਦ ਕੇ ਉਸ ਪਿੱਛੇ ਇਕ ਟਰਾਲੀ ਵਰਗੀ ਫਿਟਿੰਗ ਕਰਵਾ ਲੈਂਦੇ ਹਨ। ਹੁਣ ਤਾਂ ਹਾਲਾਤ ਇਹ ਹਨ ਕਿ ਲੋਕ ਨਵਾਂ ਦੋਪਹੀਆ ਵਾਹਨ ਖਰੀਦ ਕੇ ਉਸ ਪਿੱਛੇ ਇਹ ਟਰਾਲੀ ਲਵਾ ਲੈਂਦੇ ਹਨ। ਇਸ ਜੁਗਾਡ਼ੂ ਵਾਹਨ ਦੀ ਨਾ ਤਾਂ ਰਜਿਸਟ੍ਰੇਸ਼ਨ ਹੁੰਦੀ ਹੈ ਅਤੇ ਨਾ ਹੀ ਇਸ ਦੀ ਇੰਸ਼ੋਰੈਂਸ ਹੁੰਦੀ ਹੈ। ਇਹ ਵਾਹਨ 3 ਕੁਇੰਟਲ ਤੱਕ ਸਾਮਾਨ ਲਿਜਾਣ ’ਚ ਕੰਮ ਆਉਂਦਾ ਹੈ। ਇਸ ਨੂੰ ਬਣਾਉਣ ਲਈ 20 ਤੋਂ 30 ਹਜ਼ਾਰ ਰੁਪਏ ਖਰਚ ਆਉਂਦਾ ਹੈ। ਪਿੰਡਾਂ ’ਚ ਜ਼ਿਆਦਾਤਰ ਸਬਜ਼ੀ ਵੇਚਣ ਵਾਲਿਅਾਂ ਨੇ ਜੁਗਾਡ਼ੂ ਵਾਹਨ ਬਣਾ ਰੱਖੇ ਹਨ।
ਇਸੇ ਤਰ੍ਹਾਂ ਲੋਕ ਇਕ ਜਨਰੇਟਰ ਇੰਜਣ ਖਰੀਦ ਕੇ ਉਸ ਦਾ ਪੀਟਰ ਰੇਹਡ਼ਾ ਤਿਆਰ ਕਰਵਾ ਲੈਂਦੇ ਹਨ, ਜਿਸ ਵਿਚ ਸਾਮਾਨ ਤੇ ਸਵਾਰੀਅਾਂ ਤੱਕ ਨੂੰ ਇਕ ਸਥਾਨ ਤੋਂ ਦੂਜੇ ਸਥਾਨ ਤੱਕ ਲਿਜਾਣ ਲਈ ਪ੍ਰਯੋਗ ਕਰਦੇ ਹਨ। ਇਸ ਪੀਟਰ ਰੇਹਡ਼ੇ ਨੂੰ ਬਣਾਉਣ ’ਚ 60 ਤੋਂ 75 ਹਜ਼ਾਰ ਰੁਪਏ ਖਰਚ ਆਉਂਦਾ ਹੈ ਅਤੇ ਲਗਭਗ 8 ਕੁਇੰਟਲ ਸਾਮਾਨ ਸਮਰੱਥਾ ਵਾਲਾ ਇਹ ਹੁੰਦਾ ਹੈ।
ਹਾਦਸਿਅਾਂ ਦਾ ਕਾਰਨ ਬਣਦੇ ਨੇ ਇਹ ਵਾਹਨ
ਜੇ ਜ਼ਿਲਾ ਗੁਰਦਾਸਪੁਰ ’ਚ ਵੇਖਿਆ ਜਾਵੇ ਤਾਂ ਸਵੇਰੇ ਹੀ ਹਰੇਕ ਸਬਜ਼ੀ ਮੰਡੀ ਤੇ ਅਨਾਜ ਮੰਡੀ ਵਿਚ ਇਹ ਪੀਟਰ ਰੇਹਡ਼ੇ ਅਤੇ ਜੁਗਾਡ਼ੂ ਵਾਹਨ ਖਡ਼੍ਹੇ ਦਿਖਾਈ ਦਿੰਦੇ ਹਨ। ਇਹ ਠੀਕ ਹੈ ਕਿ ਇਨ੍ਹਾਂ ਪੀਟਰ ਰੇਹਡ਼ਿਅਾਂ ਤੇ ਜੁਗਾਡ਼ੂ ਵਾਹਨਾਂ ਕਾਰਨ ਲੋਕਾਂ ਨੂੰ ਕਿਰਾਏ ਵਿਚ ਕਾਫੀ ਰਾਹਤ ਮਿਲਦੀ ਹੈ ਅਤੇ ਇਨ੍ਹਾਂ ਨੂੰ ਚਲਾਉਣ ਵਾਲਿਆਂ ਨੂੰ ਵੀ ਰੋਜ਼ਗਾਰ ਮਿਲਦਾ ਹੈ ਪਰ ਇਨ੍ਹਾਂ ਕਾਰਨ ਜੋ ਨੁਕਸਾਨ ਹੋ ਰਿਹਾ ਹੈ, ਉਹ ਇਨ੍ਹਾਂ ਲੋਕਾਂ ਦੇ ਧਿਆਨ ’ਚ ਨਹੀਂ ਆਉਂਦਾ। ਜਿੰਨੇ ਵੀ ਸਡ਼ਕ ਹਾਦਸੇ ਹੁੰਦੇ ਹਨ, ਉਹ ਜ਼ਿਆਦਾਤਰ ਇਨ੍ਹਾਂ ਪੀਟਰ ਰੇਹਡ਼ਿਆਂ ਤੇ ਜੁਗਾਡ਼ੂ ਵਾਹਨਾਂ ਕਾਰਨ ਹੋ ਰਹੇ ਹਨ।
ਬਹੁਤ ਵੱਡਾ ਗੋਰਖਧੰਦਾ ਹੈ ਇਹ ਜੁਗਾਡ਼ੂ ਵਾਹਨ
ਇਹ ਜੁਗਾੜੂ ਵਾਹਨ ਇਕ ਬਹੁਤ ਵੱਡਾ ਗੋਰਖ ਧੰਦਾ ਹੈ, ਜਿਸਨੂੰ ਇਕ-ਦੋ ਗਿਰੋਹ ਬਹੁਤ ਹੀ ਯੋਜਨਾਬੰਧ ਢੰਗ ਨਾਲ ਚਲਾ ਰਿਹਾ ਹੈ। ਗੁਰਦਾਸਪੁਰ ਤੋ ਂ ਚੋਰੀ ਹੋਏ ਮੋਟਰਾਸਇਕਲਾਂ ਨੂੰ ਦੂਸਰੇ ਜ਼ਿਲਿਅਾਂ ’ਚ ਲੈ ਜਾ ਕੇ ਉਨ੍ਹਾਂ ਜੁਗਾੜੂ ਵਾਹਨ ’ਚ ਬਦਲ ਦੇ ਰੂਪ ’ਚ ਲਿਆ ਕੇ ਵੇਚਿਆ ਜਾਂਦਾ ਹੈ। ਇਸ ਤੋਂ ਪਤਾ ਚਲਦਾ ਹੈ ਕਿ ਮੋਟਰਸਾਇਕਲ ਕਿਥੋਂ ਚੋਰੀ ਕਰ ਕੇ ਇਸਨੂੰ ਜੁਗਾੜੂ ਵਾਹਨ ’ਚ ਬਦਲਾ ਗਿਆ ਹੈ, ਕਿਉਂਕਿ ਇਸ ਦੇ ਕਾਰਜ਼ ਆਦਿ ਨਹੀਂ ਹੁੰਦੇ।
ਦੂਸ਼ਿਤ ਪਾਣੀ ਨਾਲ ਮੌਲੀ ਕੰਪਲੈਕਸ ਤੇ ਇੰਦਰਾ ਕਾਲੋਨੀ 'ਚ ਫੈਲਿਆ ਡਾਇਰੀਆ
NEXT STORY