ਮਨੀਮਾਜਰਾ, (ਅਗਨੀਹੋਤਰੀ)- ਮੌਲੀ ਕੰਪਲੈਕਸ 'ਚ ਗੰਦੇ ਪਾਣੀ ਦੀ ਸਪਲਾਈ ਤੋਂ ਬਾਅਦ ਡਾਇਰੀਆ ਫੈਲਣ ਨਾਲ ਦਰਜਨਾਂ ਪਰਿਵਾਰਾਂ ਦੇ ਲੋਕ ਉਲਟੀ, ਦਸਤ ਤੇ ਢਿੱਡ ਪੀੜ ਦੇ ਰੋਗਾਂ ਤੋਂ ਪੀੜਤ ਹੋ ਗਏ।
ਮੌਲੀ ਕੰਪਲੈਕਸ ਦੇ ਮਦਰਾਸੀ ਮੰਦਰ ਦੇ ਆਸ-ਪਾਸ ਦੇ ਇਲਾਕੇ 'ਚ ਚਾਰ ਦਿਨਾਂ ਤੋਂ ਗੰਦੇ ਪਾਣੀ ਦੀ ਸਪਲਾਈ ਹੋਣ ਕਾਰਨ ਡਾਇਰੀਆ ਫੈਲਿਆ ਹੋਇਆ ਹੈ, ਜਿਸ ਕਾਰਨ ਦਰਜਨਾਂ ਪਰਿਵਾਰਾਂ ਦੇ ਲੋਕ ਮਨੀਮਾਜਰਾ ਤੇ ਪੰਚਕੂਲਾ ਦੇ ਹਸਪਤਾਲਾਂ 'ਚ ਭਰਤੀ ਹਨ। ਲੋਕਾਂ ਦਾ ਦੋਸ਼ ਹੈ ਕਿ ਸ਼ਿਕਾਇਤ ਤੋਂ ਬਾਅਦ ਵੀ ਕਾਰਵਾਈ ਨਹੀਂ ਹੋ ਰਹੀ ਹੈ, ਜਿਸ ਕਾਰਨ ਬੀਮਾਰਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ।
ਇਹ ਲੋਕ ਪੀੜਤ ਹਨ ਡਾਇਰੀਆ ਤੋਂ
ਮਨੀਮਾਜਰਾ ਹਸਪਤਾਲ 'ਚ ਮੌਲੀ ਕੰਪਲੈਕਸ ਦੇ ਸੰਜੂ, ਰਾਮਸ਼੍ਰੀ, ਲਾਲਵਤੀ ਦੇਵੀ, ਗੁਲਸ਼ਨ ਕੁਮਾਰ, ਕਮਲੇਸ਼ ਕੁਮਾਰ, ਕਮਲੇਸ਼ ਰਾਣਾ, ਚੇਤਨ ਤੋਂ ਇਲਾਵਾ ਇੰਦਰਾ ਕਾਲੋਨੀ ਦੇ ਅਫਰੀਨ, ਆਦੇਸ਼ ਵੀ ਹਸਪਤਾਲ 'ਚ ਇਲਾਜ ਲਈ ਭਰਤੀ ਹਨ।
ਸਿਹਤ ਵਿਭਾਗ ਨੇ ਸੈਂਪਲ ਲੈਣ ਲਈ ਟੀਮਾਂ ਭੇਜੀਆਂ
ਮਨੀਮਾਜਰਾ ਸਿਵਲ ਹਸਪਤਾਲ ਵਲੋਂ ਸਿਹਤ ਵਿਭਾਗ ਨੇ ਰਾਕੇਸ਼ ਕੁਮਾਰ ਨੂੰ ਇੰਦਰਾ ਕਾਲੋਨੀ ਤੇ ਯਸ਼ਪਾਲ ਨੂੰ ਮੌਲੀਜਾਗਰਾਂ ਕੰਪਲੈਕਸ 'ਚ ਸੈਂਪਲ ਲੈਣ ਲਈ ਭੇਜ ਦਿੱਤਾ ਹੈ। ਐੱਸ. ਐੱਮ. ਓ. ਡਾ. ਅਰੁਣ ਬਾਂਸਲ ਨੇ ਦੱਸਿਆ ਕਿ ਵਿਭਾਗ ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ ਤੇ ਰੋਗ ਫੈਲਣ ਦੀ ਜਾਂਚ ਕੀਤੀ ਜਾ ਰਹੀ ਹੈ।
ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ ਭਾਜਪਾ : ਛਾਬੜਾ
ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸਿਹਤ ਕਮੇਟੀ ਦੇ ਮੈਂਬਰ ਪ੍ਰਦੀਪ ਛਾਬੜਾ ਨੇ ਮੌਲੀ ਕੰਪਲੈਕਸ ਅਤੇ ਇੰਦਰਾ ਕਾਲੋਨੀ 'ਚ ਡਾਇਰੀਆ ਫੈਲਣ ਦੀ ਸੂਚਨਾ ਤੋਂ ਬਾਅਦ ਮਨੀਮਾਜਰਾ ਸਿਵਲ ਹਸਪਤਾਲ ਦਾ ਦੌਰਾ ਕੀਤਾ ਤੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ।
ਉਨ੍ਹਾਂ ਕਿਹਾ ਕਿ ਚੀਫ ਇੰਜੀਨੀਅਰ ਨੂੰ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਮਨੀਮਾਜਰਾ ਸਿਵਲ ਹਸਪਤਾਲ 'ਚ ਸੀਨੀਅਰ ਡਾਕਟਰ ਵੀ ਨਹੀਂ ਰਹਿੰਦੇ। ਭਾਜਪਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ। ਉਥੇ ਹੀ ਐਤਵਾਰ ਨੂੰ ਮੌਲੀਜਾਗਰਾਂ ਵਾਰਡ ਨੰਬਰ 24 ਤੋਂ ਕੌਂਸਲਰ ਅਨਿਲ ਦੂਬੇ ਨੇ ਮਨੀਮਾਜਰਾ ਦੇ ਸਿਵਲ ਹਸਪਤਾਲ 'ਚ ਦੌਰਾ ਕਰਕੇ ਪੀੜਤਾਂ ਨਾਲ ਗੱਲਬਾਤ ਕੀਤੀ।
40 ਮਿ. ਮੀ. ਬਾਰਿਸ਼ ਨਾਲ ਮਹਾਨਗਰ ਜਲ-ਥਲ
NEXT STORY