ਗੁਰੂਹਰਸਹਾਏ (ਆਵਲਾ, ਵਿਪਨ, ਭੀਮ)- ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ 'ਤੇ ਸ਼ਿਕੰਜਾ ਕਸਦੇ ਹੋਏ ਬੀਤੇ ਦਿਨ ਸ਼ਹਿਰ ਵਿਚ ਵੱਖ-ਵੱਖ ਸਥਾਨਾਂ 'ਤੇ ਨਾਕਾਬੰਦੀ ਕਰ ਕੇ 22 ਵਾਹਨਾਂ ਦੇ ਚਲਾਨ ਕੱਟੇ ਗਏ ਤੇ 2 ਵਾਹਨ ਥਾਣੇ ਵਿਚ ਬੰਦ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਕਤਸਰ ਰੋਡ, ਰੇਲਵੇ ਪੁਲ ਅਤੇ ਹੋਰ ਸਥਾਨਾਂ 'ਤੇ ਨਾਕਾਬੰਦੀ ਕਰ ਕੇ ਪੁਲਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 22 ਵਾਹਨ ਚਾਲਕਾਂ ਦੇ ਚਲਾਨ ਕੱਟੇ ਹਨ ਤੇ ਕਾਗਜ਼ਾਤ ਅਧੂਰੇ ਹੋਣ ਦੀ ਸੂਰਤ ਵਿਚ ਪੁਲਸ ਨੇ 2 ਵਾਹਨ ਥਾਣੇ ਵਿਚ ਬੰਦ ਕੀਤੇ ਹਨ।
ਉਨ੍ਹਾਂ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਕਾਗਜ਼ਾਤ ਪੂਰੇ ਕਰ ਕੇ ਰੱਖਣ ਲਈ ਕਿਹਾ। ਇਸ ਮੌਕੇ ਉਨ੍ਹਾਂ ਨਾਲ ਟ੍ਰੈਫਿਕ ਮੁਲਾਜ਼ਮ ਦਲਬੀਰ ਸਿੰਘ, ਸੁਰਿੰਦਰ ਸਿੰਘ, ਹਰੀਸ਼ ਕੁਮਾਰ ਤੇ ਸੁਨੀਲ ਕੁਮਾਰ ਆਦਿ ਮੌਜੂਦ ਸਨ।
ਹਨੀਪ੍ਰੀਤ ਦੇ ਬਠਿੰਡਾ ਪਹੁੰਚਦੇ ਹੀ ਉਮੜਿਆ ਲੋਕਾਂ ਦਾ ਹਜ਼ੂਮ, ਪੁਲਸ ਨੂੰ ਜਾਂਚ ਕਰਨ 'ਚ ਪੇਸ਼ ਆ ਰਹੀ ਪਰੇਸ਼ਾਨੀ (ਤਸਵੀਰਾਂ)
NEXT STORY