ਰਾਜਪੁਰਾ, (ਮਸਤਾਨਾ)- ਕਿਸੇ ਦੇ ਘਰ ਵਿਚੋਂ ਸੋਨੇ-ਚਾਂਦੀ ਨਾਲ ਭਰੇ ਮਟਕੇ ਕੱਢਣ ਦਾ ਝਾਂਸਾ ਦੇ ਕੇ ਉਸ ਕੋਲੋਂ 25 ਲੱਖ ਰੁਪਏ ਠੱਗੀ ਨਾਲ ਲੈ ਲੈਣ ਦੇ ਦੋਸ਼ ਹੇਠ ਥਾਣਾ ਸਿਟੀ ਦੀ ਪੁਲਸ ਨੇ ਅੱਧੀ ਦਰਜਨ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਮਿਰਚ ਮੰਡੀ ਰਾਜਪੁਰਾ ਵਾਸੀ ਗੁਰਚਰਨ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਤਰਲੋਕ ਸਿੰਘ ਵਾਸੀ ਇਸਲਾਮਪੁਰ, ਪਾਲ ਸਿੰਘ ਵਾਸੀ ਭੱਪਲ, ਆਤਮਾ ਸਿੰਘ ਵਾਸੀ ਪੰਜੌਲੀ ਫਤਿਹਗੜ੍ਹ ਸਾਹਿਬ, ਸਤਪਾਲ ਸਿੰਘ ਵਾਸੀ ਪਿੰਡ ਭਟੇੜੀ, ਸ਼ਕੀਲ ਮੁਹੰਮਦ, ਵਕੀਲ ਅਹਿਮਦ ਪੁੱਤਰ ਯੂਸਫ ਵਾਸੀ ਰਾਮਪੁਰ ਯੂ. ਪੀ. ਆਦਿ ਨੇ ਮੈਨੂੰ ਕਿਹਾ ਕਿ ਅਸੀਂ ਤੇਰੇ ਘਰ ਵਿਚੋਂ ਖੁਦਾਈ ਕਰ ਕੇ ਸੋਨੇ ਅਤੇ ਚਾਂਦੀ ਨਾਲ ਭਰੇ ਮਟਕੇ ਕੱਢ ਕੇ ਤੈਨੂੰ ਦੇ ਦੇਵਾਂਗੇ। ਇਹ ਝੂਠਾ ਝਾਂਸਾ ਦੇ ਕੇ ਉਕਤ ਲੋਕਾਂ ਨੇ ਮੇਰੇ ਕੋਲੋਂ 25 ਲੱਖ ਰੁਪਏ ਲੈ ਲਏ। ਪੁਲਸ ਨੇ ਗੁਰਚਰਨ ਸਿੰਘ ਦੀ ਸ਼ਿਕਾਇਤ 'ਤੇ ਉਕਤ ਅੱਧੀ ਦਰਜਨ ਵਿਅਕਤੀਆਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ।
ਏ-ਪਾਜ਼ੇਟਿਵ ਦੀ ਜਗ੍ਹਾ 'ਤੇ ਦਿੱਤਾ ਗਿਆ ਬੀ-ਪਾਜ਼ੇਟਿਵ ਖੂਨ, ਅਧਿਕਾਰੀ ਕਾਰਵਾਈ ਕਰਨ ਤੋਂ ਕਰ ਰਹੇ ਗੁਰੇਜ਼
NEXT STORY