ਬੁਢਲਾਡਾ (ਬਾਂਸਲ) : 26ਵੀਂ ਸਲਾਨਾ ਮੁਹੰਮਦ ਰਫੀ ਸੰਗੀਤਮਈ ਸ਼ਾਮ ਦਾ ਆਯੋਜਨ ਸੰਗੀਤ ਕਲਾ ਕੇਂਦਰ ਵੱਲੋਂ ਕੀਤਾ ਜਾ ਰਿਹਾ ਹੈ। ਸੰਸਥਾ ਦੇ ਪ੍ਰਧਾਨ ਨਵਤੇਜ ਨਵੀਂ ਨੇ ਦੱਸਿਆ ਕਿ ਇਸ ਸੰਗੀਤਮਈ ਸ਼ਾਮ 'ਚ ਦਿੱਲੀ, ਚੰਡੀਗੜ੍ਹ, ਪੰਜਾਬ ਸਮੇਤ ਕਈ ਇਲਾਕਿਆਂ ਤੋਂ ਸੰਗੀਤ ਦੇ ਫਨਕਾਰ ਹਿੱਸਾ ਲੈਣਗੇ| ਚੇਅਰਮੈਨ ਰਾਜਿੰਦਰ ਮਹਿਤਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਹਮੇਸ਼ਾ ਆਪਣੇ ਮੰਤਵ ਨੂੰ ਲੈ ਕੇ ਅੱਗੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਸੰਸਥਾ ਦੇ ਮਰਹੂਮ ਮੈਂਬਰ ਹਰਦੀਪ ਹੈਪੀ ਅਤੇ ਮੋਹਿਤ ਚਾਵਲਾ ਸਮਰਪਿਤ ਕੀਤਾ ਜਾ ਰਿਹਾ ਹੈ। ਸੰਸਥਾ ਦੇ ਸੈਕਟਰੀ ਅਮਰਜੀਤ ਸਿੰਘ ਖਿੱਪਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋਣ ਵਾਲੀਆਂ ਹਨ ਅਤੇ ਇਸ ਵਾਰ ਇਸ ਪ੍ਰੋਗਰਾਮ 'ਚ ਭਰਪੂਰ ਮਨੋਰੰਜਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਪੰਜਾਬ ਡਿਗਰੀ ਕਾਲਜ 'ਚ ਇਕ ਨਵੀਂ ਸੋਚ 'ਤੇ ਦਿੱਤਾ ਲੈਕਚਰ
NEXT STORY