ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਸਿਟੀ ਦੀ ਪੁਲਸ ਨੇ ਫਾਰਮੇਸੀ ਦੇ ਲਾਇਸੈਂਸ ਦੇ ਨਾਂ 'ਤੇ 3 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਸਿਟੀ ਪੁਲਸ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲਾ ਕਪੂਰਥਲਾ ਦੇ ਪਿੰਡ ਮੁੱਦੋਵਾਲ ਦੇ ਵਾਸੀ ਲਾਭਦੀਨ ਨੇ ਪੁਲਸ ਨੂੰ ਦੱਸਿਆ ਕਿ ਉਸਨੂੰ ਫਾਰਮੇਸੀ ਦਾ ਲਾਇਸੈਂਸ ਦੇਣ ਦੀ ਗੱਲ ਕਰਕੇ ਦੋਸ਼ੀ ਸਰਬਜੀਤ ਸਿੰਘ ਵਾਸੀ ਮੋਹਾਲੀ ਨੇ ਕਥਿਤ ਤੌਰ 'ਤੇ 3 ਲੱਖ 50 ਹਜ਼ਾਰ ਰੁਪਏ ਲਏ ਸਨ। ਉਸਨੇ ਦੋਸ਼ ਲਾਇਆ ਕਿ ਪੈਸੇ ਲੈਣ ਤੋਂ ਬਾਅਦ ਦੋਸ਼ੀ ਨੇ ਉਸਨੂੰ ਜਾਅਲੀ ਦਸਤਾਵੇਜ਼ ਦੇ ਦਿੱਤੇ। ਪੁਲਸ ਨੇ ਜਾਂਚ ਤੋਂ ਬਾਅਦ ਸਰਬਜੀਤ ਸਿੰਘ ਦੇ ਖਿਲਾਫ਼ ਜਾਅਲਸਾਜ਼ੀ ਦੇ ਦੋਸ਼ 'ਚ ਧਾਰਾ 420, 465, 467, 468 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਣਕ ਨਾਲ ਭਰੀ ਟਰਾਲੀ ਪਲਟਣ ਨਾਲ ਕਿਸਾਨ ਦਾ ਹੋਇਆ ਨੁਕਸਾਨ
NEXT STORY