ਪਟਿਆਲਾ (ਬਲਜਿੰਦਰ) - ਸਥਾਨਕ ਪੁਲਸ ਨੇ ਕੁਝ ਦਿਨ ਪਹਿਲਾਂ ਕਕਰਾਲਾ ਪੈਟਰੋਲ ਦੇ ਕਰਿੰਦਿਆਂ ਤੋਂ ਨਕਦੀ ਲੁੱਟਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਕੋਲੋਂ ਮਾਰੂ ਹਥਿਆਰ ਅਤੇ ਲੁੱਟੀ ਹੋਈ ਰਕਮ ਵੀ ਬਰਾਮਦ ਕਰ ਲਈ ਹੈ। ਰਾਜ-ਮਾਤਾ ਮਹਿੰਦਰ ਕੌਰ ਦੀ ਅੰਤਿਮ ਦਰਸ਼ਨ ਯਾਤਰਾ ਵਿਚ ਲੋਕਾਂ ਦੀਆਂ ਜੇਬਾਂ ਕੱਟਣ ਵਾਲੇ 5 ਮੁਲਜ਼ਮਾਂ ਨੂੰ ਵੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਨੇ ਦੱਸਿਆ ਕਿ ਐੱਸ. ਪੀ. (ਡੀ) ਹਰਵਿੰਦਰ ਸਿੰਘ ਵਿਰਕ ਅਤੇ ਡੀ. ਐੱਸ. ਪੀ. ਸੁਖਵਿੰਦਰ ਚੌਹਾਨ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਦਲਜੀਤ ਵਿਰਕ ਅਤੇ ਥਾਣਾ ਪਸਿਆਣਾ ਦੀ ਟੀਮ ਨੇ ਜੁਆਇੰਟ ਆਪ੍ਰੇਸ਼ਨ ਵਿਚ ਕੁਝ ਦਿਨ ਪਹਿਲਾਂ ਕਕਰਾਲਾ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ 40 ਹਜ਼ਾਰ ਰੁਪਏ ਲੁੱਟਣ ਵਾਲੇ ਗਿਰੋਹ ਦੇ 3 ਮੈਂਬਰਾਂ ਹਰਵਿੰਦਰ ਸਿੰਘ ਉਰਫ ਲੱਖੀ ਵਾਸੀ ਖੱਤਰੀਵਾਲਾ ਜ਼ਿਲਾ ਮਾਨਸਾ, ਗਗਨਦੀਪ ਸਿੰਘ ਉਰਫ ਗਗਨੀ ਵਾਸੀ ਨਮੋਲ ਜ਼ਿਲਾ ਸੰਗਰੂਰ ਅਤੇ ਮਨੀ ਦਾਸ ਉਰਫ ਮਨੀ ਵਾਸੀ ਪਿੰਡ ਅਗੇਤੀ ਜ਼ਿਲਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਤੋਂ ਪਿਸਤੌਲ ਤੇ ਜ਼ਿੰਦਾ ਰੌਂਦ, ਚੋਰੀਸ਼ੁਦਾ ਮੋਟਰਸਾਈਕਲ ਅਤੇ ਲੁੱਟੀ ਹੋਈ ਰਕਮ ਵਿਚੋਂ 22 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਸੂਰਜ ਪ੍ਰਕਾਸ਼ ਅਤੇ ਥਾਣਾ ਪਸਿਆਣਾ ਦੇ ਏ. ਐੱਸ. ਆਈ. ਮਨਜੀਤ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਤਿੰਨਾਂ ਨੂੰ ਡਕਾਲਾ ਚੁੰਗੀ ਕੋਲੋਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਤੋਂ ਬਾਅਦ ਹਰਵਿੰਦਰ ਸਿੰਘ ਉਰਫ ਲੱਖੀ ਦੇ ਕਬਜ਼ੇ ਵਿਚੋਂ ਇਕ ਪਿਸਟਲ 32 ਬੋਰ ਸਮੇਤ 9 ਰੌਂਦ 32 ਬੋਰ ਜ਼ਿੰਦਾ, ਗਗਨਦੀਪ ਸਿੰਘ ਉਰਫ ਗਗਨੀ ਪਾਸੋਂ ਇਕ ਰਾਡ ਅਤੇ ਮਨੀ ਦਾਸ ਉਰਫ ਮਨੀ ਪਾਸੋਂ ਇੱਕ ਕਿਰਚ ਬਰਾਮਦ ਕੀਤੀ ਗਈ ਹੈ।
ਸ਼ਾਹੀ ਸ਼ਹਿਰ 'ਚ ਸੋਕੇ ਦਾ ਅੰਤ
NEXT STORY