ਪਟਿਆਲਾ (ਬਲਜਿੰਦਰ) - ਪੀ. ਓ. ਸਟਾਫ ਦੀ ਪੁਲਸ ਨੇ ਇੰਚਾਰਜ ਪੀ. ਓ. ਸਟਾਫ ਏ. ਐੱਸ. ਆਈ. ਕਰਮਚੰਦ ਦੀ ਅਗਵਾਈ ਹੇਠ 3 ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ 4 ਨੂੰ ਟਰੇਸ ਕੀਤਾ ਹੈ। ਪਹਿਲੇ ਕੇਸ ਵਿਚ ਗੁਰਪ੍ਰੀਤ ਸਿੰਘ ਵਾਸੀ ਪਿੰਡ ਸੀਲ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੇ ਖਿਲਾਫ ਥਾਣਾ ਸਦਰ ਪਟਿਆਲਾ ਵਿਚ 138 ਐੱਨ. ਆਈ. ਐਕਟ ਤੇ 420 ਆਈ. ਪੀ. ਸੀ. ਦੇ ਤਹਿਤ ਸ਼ਿਕਾਇਤ ਦਰਜ ਹੈ। ਇਸ ਵਿਚ ਮਾਣਯੋਗ ਅਦਾਲਤ ਨੇ ਗੁਰਪ੍ਰੀਤ ਸਿੰਘ ਨੂੰ 12 ਜੁਲਾਈ 2017 ਨੂੰ ਪੀ. ਓ. ਕਰਾਰ ਦਿੱਤਾ ਹੈ, ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੂਜੇ ਕੇਸ ਵਿਚ ਵਰਿਆਮ ਸਿੰਘ ਵਾਸੀ ਬਠੋਈ ਖੁਰਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੇ ਖਿਲਾਫ ਥਾਣਾ ਸਿਵਲ ਲਾਈਨਜ਼ ਵਿਖੇ 138 ਐੱਨ. ਆਈ. ਐਕਟ ਦੇ ਤਹਿਤ ਸ਼ਿਕਾਇਤ ਦਰਜ ਹੈ, ਨੂੰ ਮਾਣਯੋਗ ਅਦਾਲਤ ਨੇ 1 ਅਪ੍ਰੈਲ 2017 ਨੂੰ ਪੀ. ਓ. ਕਰਾਰ ਦਿੱਤਾ ਸੀ।
ਤੀਜੇ ਕੇਸ ਵਿਚ ਬਲੌਂਗੀ ਵਾਸੀ ਅਰਬਨ ਅਸਟੇਟ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੇ ਖਿਲਾਫ ਥਾਣਾ ਸਿਵਲ ਲਾਈਨਜ਼ ਦੀ ਪੁਲਸ ਨੇ 138 ਐੱਨ. ਆਈ. ਐਕਟ ਦੇ ਤਹਿਤ ਸ਼ਿਕਾਇਤ ਦਰਜ ਹੈ। ਬਲੌਂਗੀ ਨੂੰ ਮਾਣਯੋਗ ਅਦਾਲਤ ਨੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ 25 ਅਕਤੂਬਰ 2016 ਨੂੰ ਪੀ. ਓ. ਕਰਾਰ ਦਿੱਤਾ ਸੀ।
ਇਸੇ ਤਰ੍ਹਾਂ ਮੁਨੀਸ਼ ਕੁਮਾਰ ਵਾਸੀ ਚਕਲਾ ਬਾਜ਼ਾਰ ਮਿਰਚ ਮੁਹੱਲਾ ਸਮਾਣਾ ਨੂੰ ਟਰੇਸ ਕੀਤਾ ਗਿਆ ਹੈ। ਮੁਨੀਸ਼ ਥਾਣਾ ਬਨੂੜ ਵਿਚ 8 ਫਰਵਰੀ 2013 ਨੂੰ ਦਰਜ 399, 402 ਤੇ 411 ਆਈ. ਪੀ. ਸੀ. ਦੇ ਤਹਿਤ ਦਰਜ ਕੇਸ ਵਿਚ ਮਾਣਯੋਗ ਅਦਾਲਤ ਨੇ 28 ਅਗਸਤ 2015 ਨੂੰ ਪੀ. ਓ. ਕਰਾਰ ਦਿੱਤਾ ਸੀ। ਮੌਜੂਦਾ ਸਮੇਂ ਮੁਨੀਸ਼ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਥਾਣਾ ਕੋਤਵਾਲੀ ਵਿਖੇ ਦਰਜ ਕੇਸ ਵਿਚ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਹੈ।
ਇਸੇ ਤਰ੍ਹਾਂ ਰਾਕੇਸ਼ ਕੁਮਾਰ ਵਾਸੀ ਗੋਬਿੰਦ ਨਗਰ ਨਵਾਂਗਾਓਂ ਹਾਲ ਨਿਵਾਸੀ ਵਿਕਾਸ ਇਨਕਲੇਵ ਨੇੜੇ ਚਰਚ ਨਵਾਂਗਾਓਂ ਜ਼ਿਲਾ ਮੋਹਾਲੀ ਨੂੰ ਮਾਣਯੋਗ ਅਦਾਲਤ ਨੇ ਥਾਣਾ ਬਖਸ਼ੀਵਾਲਾ ਵਿਖੇ 24 ਦਸੰਬਰ 2015 ਨੂੰ 224 ਆਈ. ਪੀ. ਸੀ. ਦੇ ਤਹਿਤ ਦਰਜ ਕੇਸ ਵਿਚ 7 ਅਕਤੂਬਰ 2016 ਨੂੰ ਪੀ. ਓ. ਕਰਾਰ ਦਿੱਤਾ ਸੀ ਜੋ ਕਿ ਮੌਜੂਦਾ ਸਮੇਂ ਸੈਕਟਰ 36 ਚੰਡੀਗੜ੍ਹ ਵਿਚ ਦਰਜ 379, 411 ਆਈ. ਪੀ. ਸੀ. ਦੇ ਤਹਿਤ ਦਰਜ ਕੇਸ ਵਿਚ ਬੁੜੈਲ ਜੇਲ ਵਿਚ ਬੰਦ ਹੈ।
ਤੀਜਾ ਭਗੌੜਾ ਮਨਜੀਤ ਸਿੰਘ ਮਾਣਯੋਗ ਅਦਾਲਤ ਨੇ ਥਾਣਾ ਪਾਤੜਾਂ ਵਿਚ ਦਰਜ 384, 506, 148, 149 ਅਤੇ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਦਰਜ ਕੇਸ ਵਿਚ 23 ਮਈ 2017 ਨੂੰ ਪੀ. ਓ. ਕਰਾਰ ਦਿੱਤਾ ਗਿਆ ਸੀ, ਨੂੰ ਟਰੇਸ ਕਰ ਲਿਆ ਗਿਆ ਹੈ ਜੋ ਕਿ ਇਸ ਸਮੇਂ ਥਾਣਾ ਪਾਤੜਾਂ ਵਿਚ ਦਰਜ 307, 323, 324, 148, 149 ਆਈ. ਪੀ. ਸੀ. ਦੇ ਤਹਿਤ ਦਰਜ ਕੇਸ ਵਿਚ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਹੈ।
ਚੌਥੀ Îਇਕ ਮਹਿਲਾ ਪੀ. ਓ. ਟਰੇਸ ਕੀਤਾ ਗਿਆ ਹੈ ਉਸ ਦਾ ਨਾਂ ਸੁੱਖੋ ਵਾਸੀ ਪਿੰਡ ਤਰਖਾਣਮਾਜਰਾ ਹੈ ਜੋ ਕਿ ਮਾਣਯੋਗ ਅਦਾਲਤ ਵਲੋਂ ਥਾਣਾ ਬਨੂੜ ਵਿਚ 11 ਜੁਲਾਈ 2013 ਨੂੰ 379, 411, 120 ਬੀ ਆਈ. ਪੀ. ਸੀ. ਦੇ ਤਹਿਤ ਦਰਜ ਕੇਸ ਵਿਚ 21 ਅਗਸਤ 2015 ਨੂੰ ਅਤੇ 15 ਜੁਲਾਈ 2013 ਨੂੰ 379, 411 ਆਈ. ਪੀ. ਸੀ. ਥਾਣਾ ਬਨੂੜ ਵਿਚ ਦਰਜ ਕੇਸ ਵਿਚ 17 ਦਸੰਬਰ 2016 ਨੂੰ ਮਾਣਯੋਗ ਅਦਾਲਤ ਨੇ ਪੀ. ਓ. ਕਰਾਰ ਦਿੱਤਾ ਸੀ, ਨੂੰ ਟਰੇਸ ਕਰ ਲਿਆ ਗਿਆ ਹੈ ਜੋ ਕਿ ਇਸ ਸਮੇਂ ਜੀ. ਆਰ. ਪੀ. ਸਰਸਾ ਥਾਣਾ ਵਿਖੇ 1 ਮਾਰਚ 2016 ਨੂੰ ਦਰਜ 379 ਬੀ ਆਈ. ਪੀ. ਸੀ. ਦੇ ਤਹਿਤ ਕੇਸ ਵਿਚ ਸੰਗਰੂਰ ਜੇਲ ਵਿਚ ਬੰਦ ਹੈ।
ਖੰਡਾ ਚੌਕ ਵਿਖੇ ਟ੍ਰੈਫਿਕ ਜਾਮ ਹੋਣ ਕਰ ਕੇ ਲੱਗੀਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ
NEXT STORY