ਗਿੱਦਡ਼ਬਾਹਾ (ਕੁਲਭੂਸ਼ਨ) - ਥਾਣਾ ਗਿੱਦਡ਼ਬਾਹਾ ਦੀ ਪੁਲਸ ਨੇ ਹੈਰੋਇਨ ਸਣੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਐੱਸ. ਐੱਚ. ਓ. ਕੇਵਲ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਜਲਜੀਤ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਵੇਅਰ ਹਾਊਸ ਗੋਦਾਮਾਂ ਦੇ ਨਜ਼ਦੀਕ ਪੁੱਜੇ ਤਾਂ ਉਨ੍ਹਾਂ ਨੂੰ ਇਕ ਖਾਲੀ ਪਲਾਟ ਵਿਚ ਤਿੰਨ ਵਿਅਕਤੀ ਸ਼ੱਕੀ ਹਾਲਤ ਵਿਚ ਬੈਠੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਪੁਲਸ ਪਾਰਟੀ ਵੱਲੋਂ ਕਾਬੂ ਕਰ ਲਿਆ ਗਿਆ। ਇਹ ਤਿੰਨੋਂ ਵਿਅਕਤੀ ਇਕ ਅਖ਼ਬਾਰ ਦੇ ਉੱਪਰ ਮਾਚਿਸ ਅਤੇ ਇਕ ਪਾਰਦਰਸ਼ੀ ਲਿਫਾਫਾ ਫਡ਼ੇ ਹੋਏ ਸਨ, ਜਿਸ ਦੀ ਜਾਂਚ ਕਰਨ ’ਤੇ 7 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਮਨਦੀਪ ਕੁਮਾਰ ਪੁੱਤਰ ਜਗਮੋਹਣ ਲਾਲ ਵਾਸੀ ਗਿੱਦਡ਼ਬਾਹਾ, ਗੁਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਗਿੱਦਡ਼ਬਾਹਾ ਅਤੇ ਮਨਦੀਪ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਘੱਗਾ ਵਜੋਂ ਹੋਈ, ਜਿਨ੍ਹਾਂ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਗਿੱਦਡ਼ਬਾਹਾ ਪੁਲਸ ਦੇ ਏ. ਐੱਸ. ਆਈ. ਹਰਨੇਕ ਸਿੰਘ ਜਦੋਂ ਗਸ਼ਤ ਦੌਰਾਨ ਪਿੰਡ ਥੇਡ਼੍ਹੀ-ਫੱਕਰਸਰ ਰੋਡ ’ਤੇ ਸਥਿਤ ਸਰਕਾਰੀ ਹਾਈ ਸਕੂਲ ਨੇਡ਼ੇ ਪੁੱਜੇ ਤਾਂ ਸਾਹਮਣਿਓਂ ਇਕ ਅਣਪਛਾਤਾ ਵਿਅਕਤੀ ਕਾਰ (ਨੰਬਰ ਐੱਚ ਆਰ 26 ਏ ਆਰ 6027) ਵਿਚੋਂ ਇਕ ਪਲਾਸਟਿਕ ਦਾ ਗੱਟਾ ਉਤਾਰ ਕੇ ਸਡ਼ਕ ’ਤੇ ਰੱਖਦਾ ਦਿਖਾਈ ਦਿੱਤਾ। ਇਸੇ ਦੌਰਾਨ ਪੁਲਸ ਪਾਰਟੀ ਨੂੰ ਦੇਖਦਿਆਂ ਹੀ ਉਕਤ ਅਣਪਛਾਤਾ ਵਿਅਕਤੀ ਪਲਾਸਟਿਕ ਦਾ ਗੱਟਾ ਸੁੱਟ ਕੇ ਕਾਰ ਸਮੇਤ ਪਿੰਡ ਫੱਕਰਸਰ ਵੱਲ ਫਰਾਰ ਹੋ ਗਿਆ, ਜਦਕਿ ਉਕਤ ਗੱਟੇ ਦੀ ਜਾਂਚ ਤੋਂ ਬਾਅਦ ਉਸ ’ਚੋਂ 8 ਕਿਲੋ ਚੂਰਾ-ਪੋਸਤ ਬਰਾਮਦ ਹੋਇਆ। ਪੁਲਸ ਵੱਲੋਂ ਉਕਤ ਮਾਮਲੇ ’ਚ ਵੀ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਅਕਾਲੀਆਂ ਨੇ 10 ਸਾਲਾਂ ਤਕ ਨਸ਼ਾ ਕੰਟਰੋਲ 'ਤੇ ਧਿਆਨ ਦਿੱਤਾ ਹੁੰਦਾ ਤਾਂ ਅਜਿਹੇ ਹਾਲਾਤ ਨਾ ਹੁੰਦੇ
NEXT STORY