ਅਬੋਹਰ (ਸੁਨੀਲ) - ਨਗਰ ਥਾਣਾ ਨੰਬਰ 2 ਅਤੇ ਥਾਣਾ ਖੁਈਆਂ ਸਰਵਰ ਪੁਲਸ ਨੇ ਤਿੰਨ ਲੋਕਾਂ ਨੂੰ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜਦਕਿ ਦੋ ਲੋਕ ਭੱਜਣ ’ਚ ਕਾਮਯਾਬ ਹੋ ਗਏ। ਪੁਲਸ ਨੇ ਸਾਰਿਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਹੌਲਦਾਰ ਦੇਸਰਾਜ ਬੀਤੀ ਸ਼ਾਮ ਪੁਲਸ ਟੀਮ ਸਣੇ ਕੰਧਵਾਲਾ ਰੋਡ਼ ਚੌਕ ਬਾਈਪਾਸ ’ਤੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਅਜੀਮਗਡ਼੍ਹ ਵਾਸੀ ਅਮਨਦੀਪ ਪੁੱਤਰ ਨੀਲੂਰਾਮ ਅਤੇ ਉਸਦੇ ਦੋ ਸਾਥੀ ਬਾਹਰੀ ਸੂਬੇ ਤੋਂ ਸ਼ਰਾਬ ਲਿਆਕੇ ਅਬੋਹਰ ’ਚ ਵੇਚਦੇ ਹਨ। ਜੇਕਰ ਅਮਨਦੀਪ ਦੇ ਘਰ ਛਾਪਾ ਮਾਰਿਆ ਜਾਵੇ ਤਾਂ ਉਸਨੂੰ ਰੰਗੇ ਹੱਥੀ ਗਿਰਫਤਾਰ ਕੀਤਾ ਜਾ ਸਕਦਾ ਹੈ। ਜਿਸ ’ਤੇ ਪੁਲਸ ਟੀਮ ਨੇ ਅਮਨਦੀਪ ਦੇ ਘਰ ਛਾਪੇਮਾਰੀ ਕਰਕੇ ਉਸਨੂੰ 48 ਬੋਂਤਲਾਂ ਐਮਪਰਿਲ ਅਤੇ 12 ਬੋਤਲਾਂ ਹਰਿਆਣਾ ਦੀ ਦੇਸੀ ਸ਼ਰਾਬ ਸਣੇ ਗ੍ਰਿਫਤਾਰ ਕੀਤਾ ਜਦਕਿ ਉਸਦੇ ਦੋ ਸਾਥੀ ਠਾਕਰ ਆਬਾਦੀ ਵਾਸੀ ਪੰਕਜ ਨੋਗਿਆ ਅਤੇ ਧਰਮਿੰਦਰ ਫਰਾਰ ਹੋ ਗਏ। ਪੁਲਸ ਨੇ ਇਨ੍ਹਾਂ ਖਿਲਾਫ ਐਕਸਾਈਜ ਐਕਟ ਦੀ ਧਾਰਾ 61, 1, 14 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਕ ਦੂਜੇ ਮਾਮਲੇ ’ਚ ਥਾਣਾ ਖੁਈਆਂ ਸਰਵਰ ਪੁਲਸ ਦੇ ਹੌਲਦਾਰ ਰਾਮ ਸਿੰਘ ਨੇ ਦਾਨੇਵਾਲਾ ਸਤਕੋਸੀ ਵਾਸੀ ਕਰਮਜੀਤ ਸਿੰਘ ਅਤੇ ਬਲਜਿੰਦਰ ਸਿੰਘ ਨੂੰ 20 ਲੀਟਰ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕਰਕੇ ਐਕਸਾਈਜ ਐਕਟ ਦੀ ਧਾਰਾ 61, 1, 14 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਚੈੱਕ ਬਾਊਂਸ ਦੇ ਦੋਸ਼ੀ ਨੂੰ ਇਕ ਸਾਲ ਦੀ ਸਜ਼ਾ
NEXT STORY