ਰਾਹੋਂ, (ਪ੍ਰਭਾਕਰ)- ਪਿੰਡ ਸਾਹਿਬਾਜ਼ਪੁਰ ’ਚ ਇਕ ਵਿਅਕਤੀ ਨਾਲ ਕੁੱਟ-ਮਾਰ ਕਰਨ ਵਾਲੇ 3 ਭਗੌੜਿਆਂ ਨੂੰ ਕਾਬੂ ਕਰਨ ’ਚ ਪੁਲਸ ਨੇ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਰਾਹੋਂ ਦੇ ਇੰਸਪੈਕਟਰ ਰੁਪਿੰਦਰਜੀਤ ਸਿੰਘ ਚਾਂਦਪੁਰੀ ਨੇ ਦੱਸਿਆ ਕਿ 26 ਮਈ, 2017 ਨੂੰ ਪਿੰਡ ਸਾਹਿਬਾਜ਼ਪੁਰ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਇਕ ਜਗ੍ਹਾ ਕਾਰਨ 9 ਵਿਅਕਤੀਆਂ ਨੇ ਲਾਈਸੈਂਸੀ ਰਾਈਫਲ ਨਾਲ ਗੋਲੀ ਚਲਾ ਕੇ ਸਾਡੇ ’ਤੇ ਹਮਲਾ ਕੀਤਾ ਸੀ। ਥਾਣਾ ਰਾਹੋਂ ’ਚ ਇਨ੍ਹਾਂ 9 ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਤਰਸੇਮ ਲਾਲ ਪੁੱਤਰ ਗੁਰਦੇਵ ਸਿੰਘ, ਸ਼ਿੰਗਾਰਾ ਪੁੱਤਰ ਗੁਰਦੇਵ ਸਿੰਘ, ਤੀਜਾ ਕੁਲਦੀਪ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਚੌਥਾ ਨਵਦੀਪ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਸਿੰਘ ਨੂੰ ਅਦਾਲਤ ਵੱਲੋਂ 2 ਮਾਰਚ, 2018 ਨੂੰ ਭਗੌਡ਼ਾ ਕਰਾਰ ਦਿੱਤਾ ਗਿਆ ਸੀ।
ਬੀਤੀ ਸ਼ਾਮ ਕੇਵਲ ਕ੍ਰਿਸ਼ਨ ਦੀ ਪੁਲਸ ਪਾਰਟੀ ਨੇ ਬੱਸ ਅੱਡਾ ਸਾਹਿਬਾਜ਼ਪੁਰ ਤੋਂ ਤਰਸੇਮ ਸਿੰਘ, ਸ਼ਿੰਗਾਰਾ ਰਾਮ, ਕੁਲਦੀਪ ਸਿੰਘ ਵਾਸੀ ਸਾਹਿਬਾਜ਼ਪੁਰ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਚੌਥਾ ਭਗੌਡ਼ਾ ਨਵਦੀਪ ਸਿੰਘ ਵਿਦੇਸ਼ ਭੱਜ ਗਿਆ ਹੈ, ਜੋ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਇਨ੍ਹਾਂ ਤਿੰਨਾਂ ਭਗੌਡ਼ਿਅਾਂ ਨੂੰ ਨਵਾਂਸ਼ਹਿਰ ਦੀ ਅਦਾਲਤ ’ਚ ਏ.ਐੱਸ.ਆਈ. ਕੇਵਲ ਕ੍ਰਿਸ਼ਨ ਨੇ ਪੇਸ਼ ਕੀਤਾ। ਜੱਜ ਸਾਹਿਬ ਦੇ ਹੁਕਮਾਂ ਅਨੁਸਾਰ ਇਨ੍ਹਾਂ ਤਿੰਨਾਂ ਭਗੌਡ਼ਿਆਂ ਨੂੰ ਜੇਲ ਭੇਜ ਦਿੱਤਾ ਗਿਆ।
ਘਰ ’ਚ ਆ ਕੇ ਕੁੱਟ-ਮਾਰ ਕਰਨ, ਤੋਡ਼-ਭੰਨ ਤੇ ਚੋਰੀ ਕਰਨ ਵਾਲੇ 7 ਨਾਮਜ਼ਦ, 1 ਗ੍ਰਿਫਤਾਰ
NEXT STORY