ਜਲੰਧਰ (ਮਹੇਸ਼)— ਥਾਣਾ ਸਦਰ ਦੀ ਪੁਲਸ ਨੇ ਐੱਸ. ਐੱਚ. ਓ. ਸੁਖਦੇਵ ਸਿੰਘ ਔਲਖ ਦੀ ਅਗਵਾਈ ਵਿਚ ਸੋਮਵਾਰ ਨੂੰ ਦਿਨ-ਦਿਹਾੜੇ ਸਬਜ਼ੀ ਵਿਕ੍ਰੇਤਾ ਨੂੰ ਰਾਹ ਜਾਂਦੇ ਨੂੰ ਲੁੱਟਣ ਵਾਲੇ ਤਿੰਨ ਲੁਟੇਰਿਆਂ ਨੂੰ ਗ੍ਰਿ੍ਰਫਤਾਰ ਕੀਤਾ ਹੈ, ਜੋ ਕਿ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਸਬਜ਼ੀ ਵਿਕ੍ਰੇਤਾ ਦੇ ਲੁੱਟੇ ਹੋਏ ਮੋਟਰਸਾਈਕਲ 'ਤੇ ਘੁੰਮ ਰਹੇ ਸਨ। ਫੜੇ ਗਏ ਦੋਸ਼ੀਆਂ ਦੀ ਪਛਾਣ ਅਮਨਪ੍ਰੀਤ ਸਿੰਘ ਉਰਫ ਅਮਨ ਪੁੱਤਰ ਬਲਰਾਜ ਸਿੰਘ, ਵਿਜੇ ਸਿੰਘ ਉਰਫ ਵਿਜੇ ਪੁੱਤਰ ਸੁਖਦੇਵ ਸਿੰਘ ਅਤੇ ਜਤਿਨ ਪੁੱਤਰ ਬੂਟਾ ਰਾਮ ਤਿੰਨੋਂ ਵਾਸੀ ਪੱਤੀ ਬਾਦਲ ਦੀ ਪਿੰਡ ਬੰਡਾਲਾ ਥਾਣਾ ਗੋਰਾਇਆ ਜ਼ਿਲਾ ਜਲੰਧਰ ਦੇ ਤੌਰ 'ਤੇ ਹੋਈ ਹੈ। ਇੰਸਪੈਕਟਰ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਏ. ਐੱਸ. ਆਈ. ਗੁਰਵਿੰਦਰ ਸਿੰਘ ਵਲੋਂ ਫੜੇ ਗਏ ਤਿੰਨਾਂ ਦੋਸ਼ੀਆਂ ਖਿਲਾਫ ਸਬਜ਼ੀ ਵਿਕ੍ਰੇਤਾ ਨਿਸ਼ਾਨ ਸਿੰਘ ਪੁੱਤਰ ਜੈਲਾ ਸਿੰਘ ਵਾਸੀ ਪੱਤੀ ਮਾਨਾਂ ਦੀ ਜਮਸ਼ੇਰ ਦੇ ਬਿਆਨਾਂ 'ਤੇ ਥਾਣਾ ਸਦਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਵਿਜੇ ਅਤੇ ਜਤਿਨ ਕੁਝ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਜੇਲ ਤੋਂ ਆਏ ਸਨ। ਉਨ੍ਹਾਂ 'ਤੇ ਥਾਣਾ ਗੋਰਾਇਆ ਵਿਚ ਪਹਿਲਾਂ ਵੀ ਮਾਮਲੇ ਦਰਜ ਹਨ।
ਅਮਨਦੀਪ ਸਿੰਘ ਅਮਨ ਅਤੇ ਵਿਜੇ ਨੂੰ ਬੁੱਧਵਾਰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਸ ਨੇ ਮੋਟਰਸਾਈਕਲ, ਨਕਦੀ ਅਤੇ ਮੋਬਾਇਲ ਬਰਾਮਦ ਕਰ ਲਿਆ ਹੈ। ਇਸ ਤੋਂ ਇਲਾਵਾ ਪੁਲਸ ਨੇ ਵਾਰਦਾਤ ਵਿਚ ਵਰਤਿਆ ਗਿਆ ਦਾਤਰ ਵੀ ਬਰਾਮਦ ਕਰ ਲਿਆ ਹੈ। ਇਸ ਤੋਂ ਇਲਾਵਾ ਦੋਸ਼ੀ ਜਤਿਨ 16 ਸਾਲ ਦਾ ਹੈ, ਜਿਸ ਨੂੰ ਅੱਜ ਮਾਣਯੋਗ ਜੱਜ ਅਰੁਣ ਸ਼ੋਰੀ ਦੀ ਅਦਾਲਤ ਵਿਚ ਪੇਸ਼ ਕਰਕੇ ਚਿਲਡਰਨ ਹੋਮ ਜੇਲ ਹੁਸ਼ਿਆਰਪੁਰ ਭੇਜ ਦਿੱਤਾ ਹੈ। ਇਥੋਂ ਹੀ ਉਹ ਜ਼ਮਾਨਤ 'ਤੇ ਆਇਆ ਸੀ।
ਨਾਜਾਇਜ਼ ਸ਼ਰਾਬ ਸਮੇਤ ਔਰਤ ਗ੍ਰਿਫ਼ਤਾਰ
NEXT STORY