ਕਪੂਰਥਲਾ, (ਭੂਸ਼ਣ)- ਕੇਂਦਰੀ ਜੇਲ ਪ੍ਰਸ਼ਾਸਨ ਨੇ ਜੇਲ ਕੰੰਪਲੈਕਸ ’ਚ ਚਲਾਈ ਵਿਸ਼ੇਸ਼ ਮੁਹਿੰਮ ਦੇ ਦੌਰਾਨ 4 ਹਵਾਲਾਤੀਅਾਂ ਤੋਂ 3 ਮੋਬਾਇਲ ਅਤੇ 2 ਸਿਮ ਕਾਰਡ ਬਰਾਮਦ ਕੀਤੇ ਹਨ। ਚਾਰਾਂ ਮੁਲਜ਼ਮਾਂ ਦੇ ਖਿਲਾਫ ਥਾਣਾ ਕੋਤਵਾਲੀ ’ਚ ਮਾਮਲਾ ਦਰਜ ਕਰ ਲਿਆ ਹੈ। ਜੋ ਪੁੱਛਗਿਛ ਲਈ ਪ੍ਰੋਡੱਕਸ਼ਨ ਵਾਰੰਟ ਦੇ ਆਧਾਰ ’ਤੇ ਥਾਣਾ ਕੋਤਵਾਲੀ ਲਿਆਂਦੇ ਜਾਣਗੇ। ਜਾਣਕਾਰੀ ਅਨੁਸਾਰ ਸੂਬੇ ਭਰ ਦੀਅਾਂ ਜੇਲਾਂ ’ਚ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਦੇ ਅਫਸਰਾਂ ਨੇ ਜੇਲ ਕੰੰਪਲੈਕਸ ਦੇ ਅੰਦਰ ਵਿਸ਼ੇਸ਼ ਸਰਚ ਮੁਹਿੰਮ ਚਲਾਈ ਹੋਈ ਸੀ। ਇਸ ਦੌਰਾਨ ਜਦੋਂ ਇਕ ਬੈਰਕ ਵਿਚ ਬੰਦ 4 ਹਵਾਲਾਤੀਅਾਂ ਗੌਰਵ ਉਰਫ ਬਾਗੀ ਪੁੱਤਰ ਧਰਮਪਾਲ ਵਾਸੀ ਆਦਮਪੁਰ, ਕੋਮਲ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਬਹਿਰਾਮ ਜ਼ਿਲਾ ਨਵਾਂ ਸ਼ਹਿਰ, ਦੀਪਕ ਕੁਮਾਰ ਪੁੱਤਰ ਬਲਬੀਰ ਸਿੰਘ ਵਾਸੀ ਪੱਤੀ ਸ਼ੰਕਰ ਥਾਣਾ ਨਕੋਦਰ ਅਤੇ ਸੁਲੱਖਨ ਸਿੰਘ ਪੁੱਤਰ ਸ਼ੀਤਲ ਸਿੰਘ ਵਾਸੀ ਮੇਟਾਵਾਲ ਦੀ ਤਲਾਸ਼ੀ ਦੌਰਾਨ ਉਨ੍ਹਾਂ ਤੋਂ 3 ਮੋਬਾਇਲ ਫੋਨ , 2 ਸਿਮ ਕਾਰਡ ਅਤੇ 3 ਬੈਟਰੀਅਾਂ ਬਰਾਮਦ ਕੀਤੀਅਾਂ ਗਈਅਾਂ। ਹਵਾਲਾਤੀਅਾਂ ਤੋਂ ਬਰਾਮਦ ਮੋਬਾਇਲ ਤੇ ਸਿਮ ਕਾਰਡ ਕਿਥੋਂ ਲੈ ਕੇ ਆਏ ਅਤੇ ਇਸ ਤਕ ਕਿਵੇਂ ਇਹ ਸਾਰਾ ਸਾਮਾਨ ਪਹੁੰਚਿਆ । ਇਸ ਸਬੰਧੀ ਉਨ੍ਹਾਂ ਨੂੰ ਥਾਣਾ ਕੋਤਵਾਲੀ ਲਿਆ ਕੇ ਪੁੱਛਗਿਛ ਕੀਤੀ ਜਾਵੇਗੀ।
ਗਲੀ ’ਚ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਰਾਹਗੀਰ ਪ੍ਰੇਸ਼ਾਨ
NEXT STORY