ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਦੇ ਇਲਾਕੇ ਅੰਦਰ ਪਿਛਲੇ ਦਿਨੀ ਹੀ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਜਿੱਥੇ ਇੱਕ ਪੈਟਰੋਲ ਪੰਪ ਤੇ ਪਿਸਤੌਲ ਦੀ ਨੋਕ ਤੇ ਲੁੱਟ ਖੋਹ ਕੀਤੀ ਸੀ ਅਤੇ ਇਸ ਤੋਂ ਇਲਾਵਾ ਪੰਜ ਦੇ ਕਰੀਬ ਵਿਅਕਤੀਆਂ ਵੱਲੋ ਨੇੜਲੇ ਪਿੰਡ ਵਿਖੇ ਚਾਰ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਨ੍ਹਾਂ ਦੋਵਾਂ ਵਾਰਦਾਤਾਂ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ ਜਿਸ ਕਾਰਨ ਇਲਾਕੇ ਦੇ ਲੋਕ ਕਾਫੀ ਸਹਿਮੇ ਹੋਏ ਸਨ, ਪਰ ਜਦ ਇਹ ਤਿੰਨ ਨੌਜਵਾਨ ਬਿਨਾਂ ਨੰਬਰੀ ਮੋਟਰਸਾਈਕਲ ਤੇ ਦਾਤਰ ਅਤੇ ਬੇਸਬਾਲ ਹੱਥਾ ਲੈ ਕੇ ਇਲਾਕੇ ਅੰਦਰ ਅਵਾਰਾਗਰਦੀ ਚੱਕਰ ਲਗਾ ਰਹੇ ਸਨ ਤਾਂ ਪਹਿਲਾ ਹੀ ਇਸ ਤਰ੍ਹਾ ਦੇ ਕੋਲੋ ਅੱਕੇ ਹੋਏ ਲੋਕਾਂ ਨੇ ਇਹਨਾਂ ਨੂੰ ਰੋਕ ਕੇ ਪਹਿਲਾਂ ਤਾਂ ਇਨ੍ਹਾਂ ਦੀ ਕਾਫੀ ਛਿੱਤਰ ਪਰੇਡ ਕੀਤੀ ਅਤੇ ਮੁੜ ਪੁਰਾਣਾ ਸਾਲਾ ਪੁਲਿਸ ਨੂੰ ਮੌਕੇ ਤੇ ਸੱਦ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ, ਇਸ ਮਾਮਲੇ ਸੰਬੰਧੀ ਜਦ ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ਦੇ ਇੰਚਾਰਜ ਮੌਹਨ ਲਾਲ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਇਕ ਸਪਲੈਂਡਰ ਮੋਟਰਸਾਈਕਲ ਬਿਨਾ ਨੰਬਰੀ ਤਿੰਨ ਨੋਜਵਾਨ ਇਲਾਕੇ ਅੰਦਰ ਘੁੰਮ ਰਹੇ ਹਨ ਜਦ ਇਹਨਾਂ ਨੂੰ ਕਾਬੂ ਕਰਕੇ ਤਲਾਸੀ ਕੀਤੀ ਤਾਂ ਇਨ੍ਹਾਂ ਕੋਲੋ ਇੱਕ ਦਾਤਰ, ਇੱਕ ਬੇਸਬਾਲ ਬਰਾਮਦ ਹੋਇਆ ਹੈ। ਉੱਕਤ ਆਰੋਪੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਸ ਨੂੰ ਡਰਾ ਧਮਕਾ ਕੇ ਚੋਰੀ ਕਰਨ ਦੀ ਨੀਅਤ ਨਾਲ ਹਥਿਆਰ ਲੈ ਕੇ ਘੁੰਮ ਰਹੇ ਸਨ ਜਿਨਾਂ ਨੂੰ ਕਾਬੂ ਕਰਕੇ ਮੁਕਦਮਾ ਦਰਜ ਕੀਤਾ ਗਿਆ ਹੈ ਪੁਲਿਸ ਮੁਤਾਬਕ ਫੜੇ ਗਏ ਆਰੋਪੀਆਂ ਦੀ ਪਹਿਚਾਣ ਸੈਮ ਗਿੱਲ ਪੁੱਤਰ ਸੁਲਤਾਨ ਵਾਸੀ ਐਬਲਖੈਰ ਥਾਣਾ ਦੀਨਾਨਗਰ, ਵਿਸ਼ਵ ਪੁੱਤਰ ਅਰੁਜਨ ਵਾਸੀ ਮਿਆਣੀ ਝਮੇਲਾ ਥਾਣਾ ਬਹਿਰਮਪੁਰ ਤੇ ਵਿਨੇ ਬੈਸ ਪੁੱਤਰ ਦਵਿੰਦਰਪਾਲ ਵਾਸੀ ਧਾਰੀਵਾਲ ਖਿੱਚੀਆ ਥਾਣਾ ਪੁਰਾਣਾ ਸ਼ਾਲਾ ਵਿਰੁੱਧ ਵੱਖ ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ
ਵਿਜੀਲੈਂਸ ਬਿਊਰੋ ਵੱਲੋਂ RTA ਦਫ਼ਤਰਾਂ, ਡਰਾਈਵਿੰਗ ਟੈਸਟ ਕੇਂਦਰਾਂ ’ਤੇ ਅਚਨਚੇਤ ਛਾਪੇਮਾਰੀ, 24 ਵਿਅਕਤੀ ਗ੍ਰਿਫ਼ਤਾਰ
NEXT STORY