ਫਗਵਾੜਾ, (ਹਰਜੋਤ)-ਪੰਜਾਬ ਦੇ ਸਿਹਤ ਵਿਭਾਗ ਨੇ 34 ਡਾਕਟਰਾਂ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ। ਵਿਭਾਗ ਦੇ ਸਿਹਤ ਸਕੱਤਰ ਅਨੁਰਾਗ ਅਗਰਵਾਲ ਦੇ ਹੁਕਮਾਂ ’ਤੇ ਬਦਲੇ ਗਏ ਡਾਕਟਰਾਂ ਦੀਆਂ ਨਿਯੁਕਤੀਆਂ ਇਸ ਤਰ੍ਹਾਂ ਹਨ-
ਡਾ. ਸਿਮਰਜੀਤ ਕੌਰ ਨੂੰ ਸੀ. ਐੱਚ. ਸੀ. ਵੇਰਕਾ ਅੰਮ੍ਰਿਤਸਰ, ਡਾ. ਸੁਨੀਲ ਭਾਰਦਾਵਜ ਨੂੰ ਅੰਮ੍ਰਿਤਸਰ ਤੋਂ ਤਰਨਤਾਰਨ, ਡਾ. ਜਸਵਿੰਦਰ ਸਿੰਘ ਨੂੰ ਰਈਆ ਤੋਂ ਅੰਮ੍ਰਿਤਸਰ, ਡਾ. ਕਾਕੁਲ ਅਗਰਵਾਲ ਨੂੰ ਬਰਨਾਲਾ, ਡਾ. ਰਜਿੰਦਰ ਕੁਮਾਰ ਨੂੰ ਜ਼ਿਲਾ ਹਸਪਤਾਲ ਬਠਿੰਡਾ, ਡਾ. ਸੁਰਿੰਦਰ ਕੌਰ ਨੂੰ ਸ੍ਰੀ ਮੁਕਤਸਰ ਸਾਹਿਬ, ਡਾ. ਗਗਨਦੀਪ ਸਿੰਘ ਨੂੰ ਫਤਿਹਗੜ੍ਹ ਸਾਹਿਬ, ਡਾ. ਅੰਕੁਲ ਚੌਧਰੀ ਨੂੰ ਜ਼ਿਲਾ ਹਸਪਤਾਲ ਫ਼ਾਜ਼ਿਲਕਾ, ਡਾ. ਨਵਦੀਪ ਕੌਰ ਨੂੰ ਫ਼ਿਰੋਜ਼ਪੁਰ, ਡਾ. ਸੁਖਦੀਪ ਸਿੰਘ ਨੂੰ ਡੇਰਾ ਬਾਬਾ ਨਾਨਕ, ਡਾ. ਅਜੈ ਕੁਮਾਰ ਨੂੰ ਡੇਰਾ ਬਾਬਾ ਨਾਨਕ, ਡਾ. ਅੰਕੁਰ ਕੌਸ਼ਲ ਨੂੰ ਗੁਰਦਾਸਪੁਰ, ਡਾ. ਸੋਨਾ ਆਦੀਆ ਨੂੰ ਜ਼ਿਲਾ ਹਸਪਤਾਲ ਹੁਸ਼ਿਆਰਪੁਰ, ਡਾ. ਸੋਨੀਆ ਸਰੋਆ ਨੂੰ ਸਿਵਲ ਸਰਜਨ ਦਫ਼ਤਰ ਕਪੂਰਥਲਾ, ਡਾ. ਸਾਹਿਲ ਸ਼ਰਮਾ ਨੂੰ ਕਪੂਰਥਲਾ, ਡਾ. ਵਰੁਣ ਬਾਂਸਲ ਨੂੰ ਗੁਰਸਰ ਸੁਧਾਰ ਲੁਧਿਆਣਾ, ਡਾ. ਲਖਵਿੰਦਰ ਸਿੰਘ ਨੂੰ ਸਮਰਾਲਾ, ਡਾ. ਸੰਤਮੀਤ ਸਿੰਘ ਨੂੰ ਖੰਨਾ, ਡਾ. ਗੁਰਪ੍ਰੀਤ ਕੌਰ ਨੂੰ ਗੁਰੂਸਰ ਸੁਧਾਰ, ਡਾ. ਮਨਪ੍ਰੀਤ ਸਿੰਘ ਨੂੰ ਜ਼ਿਲਾ ਹਸਪਤਾਲ ਮੋਗਾ ਵਿਖੇ ਨਿਯੁਕਤ ਕੀਤਾ ਹੈ।
ਇਸੇ ਤਰ੍ਹਾਂ ਡਾ. ਮਨਿੰਦਰ ਬਾਵਾ ਕੋਟ ਈਸੇ ਖਾਂ ਤੋਂ ਫ਼ਿਰੋਜ਼ਪੁਰ, ਡਾ. ਸਰੀਨ ਧੀਮਾਨ ਨੂੰ ਪਠਾਨਕੋਟ, ਡਾ. ਦੀਪ ਸਿੰਘ ਨੂੰ ਪਠਾਨਕੋਟ, ਡਾ. ਪੁਨੀਤ ਜੰਮਵਾਲ ਨੂੰ ਪਠਾਨਕੋਟ, ਡਾ. ਦਵਿੰਦਰ ਸਿੰਘ ਨੂੰ ਸਮਾਣਾ, ਡਾ. ਬਲਜੀਤ ਕੌਰ ਨੂੰ ਸਮਾਣਾ, ਡਾ. ਅਮਨ ਬਾਂਸਲ ਨੂੰ ਮਾਲੇਰਕੋਟਲਾ, ਡਾ. ਗੁਰਿੰਦਰਪਾਲ ਕੌਰ ਨੂੰ ਸੁਨਾਮ, ਡਾ. ਅਰਸ਼ਦੀਪ ਕੌਰ ਨੂੰ ਮਾਲੇਰਕੋਟਲਾ, ਡਾ. ਪ੍ਰਿਅੰਕਾ ਨੂੰ ਬਲਾਚੌਰ, ਡਾ. ਗੁਰਿੰਦਰ ਕੁਮਾਰ ਨੂੰ ਜ਼ਿਲਾ ਹਸਪਤਾਲ ਸ਼ਹੀਦ ਭਗਤ ਸਿੰਘ ਨਗਰ, ਡਾ. ਨਵਤੇਜ ਸਿੰਘ ਨੂੰ ਤਰਨਤਾਰਨ, ਡਾ. ਵਿਪੁਲ ਨੂੰ ਤਰਨਤਾਰਨ, ਡਾ. ਅਮਨਦੀਪ ਸਿੰਘ ਧੰਜੂ ਨੂੰ ਮੁਕੰਦਪੁਰ ਵਿਖੇ ਨਿਯੁਕਤ ਕੀਤਾ ਗਿਆ।
ਪੰਜਾਬ ਦੇ ਆੜ੍ਹਤੀਆਂ ਵਲੋਂ ਝੋਨੇ ਦੀ ਸਰਕਾਰੀ ਖਰੀਦ ਦਾ ਬਾਈਕਾਟ ਕਰਨ ਦਾ ਐਲਾਣ
NEXT STORY