ਬਟਾਲਾ, (ਬੇਰੀ, ਸੈਂਡੀ)- ਪੁਲਸ ਚੌਕੀ ਦਿਆਲਗੜ੍ਹ ਵੱਲੋਂ 36 ਬੋਤਲਾਂ ਕੈਸ਼ ਬਰਾਮਦ ਕਰਦਿਆਂ ਐਕਟਿਵਾ ਸਕੂਟਰੀ ਵੀ ਕਬਜ਼ੇ 'ਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਸ ਚੌਕੀ ਇੰਚਾਰਜ ਏ. ਐੱਸ. ਆਈ. ਪੰਜਾਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਸ ਪਾਰਟੀ ਹੌਲਦਾਰ ਸੰਤੋਖ ਸਿੰਘ, ਹਰੀ ਸਿੰਘ, ਸਤਨਾਮ ਸਿੰਘ ਅਤੇ ਕਾਂਸਟੇਬਲ ਸਿਮਰਨ ਸਿੰਘ ਸਮੇਤ ਅੱਡਾ ਉਧੋਵਾਲ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਇਕ ਐਕਟਿਵਾ 'ਤੇ ਸਵਾਰ ਹੋ ਕੇ ਆਉਂਦੇ ਦੇਖ ਇਕ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਨੌਜਵਾਨ ਪੁਲਸ ਨੂੰ ਦੇਖਦੇ ਹੀ ਆਪਣੀ ਸਕੂਟਰੀ ਛੱਡ ਕੇ ਫਰਾਰ ਹੋ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸਦੇ ਬਾਅਦ ਉਨ੍ਹਾਂ ਐਕਟਿਵਾ ਨੂੰ ਕਬਜ਼ੇ 'ਚ ਲੈਂਦਿਆਂ ਜਦੋਂ ਤਲਾਸ਼ੀ ਤਾਂ ਉਸ ਵਿਚੋਂ 36 ਬੋਤਲਾਂ ਨਾਜਾਇਜ਼ ਸ਼ਰਾਬ ਦੇਸੀ ਮਾਰਕਾ ਕੈਸ਼ ਦੀਆਂ ਬਰਾਮਦ ਹੋਈਆਂ।
ਚੌਕੀ ਇੰਚਾਰਜ ਅਨੁਸਾਰ ਫਰਾਰ ਹੋਏ ਨੌਜਵਾਨ ਦੇ ਵਿਰੁੱਧ ਐਕਸਾਈਜ਼ ਐਕਟ ਤਹਿਤ ਥਾਣਾ ਸਦਰ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ।
ਨਵ-ਜੰਮਿਆ ਬੱਚਾ ਚੋਰੀ ਕਰਨ ਵਾਲੀ ਮਹਿਲਾ ਦਾ ਨਹੀਂ ਮਿਲਿਆ ਕੋਈ ਸੁਰਾਗ
NEXT STORY