ਨਵੀਂ ਦਿੱਲੀ/ਗੁਰਦਾਸਪੁਰ — ਇਰਾਕ ਤੋਂ ਵਾਪਸ ਆਉਣ 'ਚ ਸਫਲ ਰਹੇ 30 ਸਾਲਾਂ ਹਰਜੀਤ ਸਮੀਹ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਨਾਲ ਸਾਰੇ ਭਾਰਤੀ ਨਾਗਰਿਕਾਂ ਦੀ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਨੇ ਹੱਤਿਆ ਕਰ ਦਿੱਤੀ ਸੀ।
ਮਸੀਹ ਨੇ ਗੁਰਦਾਸਪੁਰ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਸਰਕਾਰ ਕਿਉਂ ਅਸਲੀਅਤ ਨੂੰ ਨਹੀਂ ਸਵੀਕਾਰ ਕਰ ਰਹੀ ਅਤੇ 39 ਭਾਰਤੀਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਬਾਰੇ 'ਚ ਉਚੇਰੀ ਜਾਣਕਾਰੀ ਨਹੀਂ ਦੇ ਰਹੀ। ਜੇਕਰ ਸਰਕਾਰ ਕਹਿੰਦੀ ਹੈ ਕਿ ਸਾਰੇ ਭਾਰਤੀ ਸੁਰੱਖਿਅਤ ਹਨ ਤਾਂ ਇਨ੍ਹਾਂ 3 ਸਾਲਾਂ 'ਚ ਉਹ ਉਨ੍ਹਾਂ 'ਚੋਂ ਕਿਸੇ ਨੂੰ ਵੀ ਭਾਰਤ ਕਿਉਂ ਨਾ ਲਿਆ ਸਕੀ। ਇਸ ਦੇ ਨਾਲ ਹੀ ਸੱਚ ਨਾ ਬੋਲਣ ਨਾਲ ਮੈਨੂੰ ਕੀ ਮਿਲੇਗਾ। ਉਨ੍ਹਾਂ ਕਿਹਾ ਕਿ ਅਗਵਾਹ ਕੀਤੇ ਗਏ 39 ਭਾਰਤੀ ਨਾਗਰਿਕਾਂ ਦੀ ਆਈ. ਐੱਸ. ਆਈ. ਐੱਸ. ਨੇ ਹੱਤਿਆ ਕਰ ਦਿੱਤੀ ਸੀ।
ਉਨ੍ਹਾਂ ਨੇ ਕਿਹਾ, ''ਮੈਂ ਹੁਣ ਵੀ ਪ੍ਰਮਾਤਮਾ ਤੋਂ ਅਰਦਾਸ ਕਰਦਾ ਹਾਂ ਕਿ ਮੇਰੇ ਦਾਅਵੇ ਗਲਤ ਸਾਬਤ ਹੋਣ। ਇਰਾਕ 'ਚ 2014 ਤੋਂ ਹੀ 39 ਭਾਰਤੀ ਨਾਗਰਿਕ ਲਾਪਤਾ ਹਨ ਅਤੇ ਉਨ੍ਹਾਂ 'ਚੋਂ ਜ਼ਿਆਦਾਤਰ ਪੰਜਾਬ ਤੋਂ ਹਨ।
ਸਰਕਾਰੀ ਸਕੂਲਾਂ ਦੇ ਰਲੇਵੇਂ ਦਾ ਕੈਪਟਨ ਵਲੋਂ ਸਮਰਥਨ
NEXT STORY