ਸੰਗਰੂਰ, (ਵਿਵੇਕ ਸਿੰਧਵਾਨੀ, ਗੋਇਲ)- ਅਹਿਮਦਗੜ੍ਹ ਪੁਲਸ ਨੇ ਵੱਖ-ਵੱਖ 4 ਕੇਸਾਂ 'ਚ ਦੜਾ-ਸੱਟਾ ਲਾਉਂਦੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਿਟੀ ਅਹਿਮਦਗੜ੍ਹ ਦੇ ਹੌਲਦਾਰ ਦਲਜੀਤ ਸਿੰਘ ਨੇ ਮਨੋਜ ਪੁੱਤਰ ਓਮ ਪ੍ਰਕਾਸ਼ ਵਾਸੀ ਮਿੰਨੀ ਛਪਾਰ ਨੂੰ 440 ਰੁਪਏ ਸਮੇਤ ਦੜਾ-ਸੱਟਾ ਲਾਉਂਦੇ ਹੋਏ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਹੌਲਦਾਰ ਸਫੀਕ ਖਾਨ ਨੇ ਸੁਰਿੰਦਰ ਕੁਮਾਰ ਪੁੱਤਰ ਜਗਨਨਾਥ ਵਾਸੀ ਅਹਿਮਦਗੜ੍ਹ ਨੂੰ ਗ੍ਰਿਫਤਾਰ ਕਰ ਕੇ 400 ਰੁਪਏ ਬਰਾਮਦ ਕੀਤੇ। ਥਾਣਾ ਸਿਟੀ ਅਹਿਮਦਗੜ੍ਹ ਦੇ ਪੁਲਸ ਅਧਿਕਾਰੀ ਗੁਰਜੰਟ ਸਿੰਘ ਨੇ ਸਵਰਨਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਘੁਗਰਾਣਾ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 600 ਰੁਪਏ ਬਰਾਮਦ ਕੀਤੇ ਤੇ ਰਾਜ ਕਿਸ਼ੋਰ ਪੁੱਤਰ ਸ਼ਿਵ ਰਾਮ ਵਾਸੀ ਸ਼ਬਨਮ ਢਾਬਾ ਪੋਹੀੜ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 830 ਰੁਪਏ ਦੀ ਰਾਸ਼ੀ ਬਰਾਮਦ ਕੀਤੀ।
ਚੋਰੀ ਦੇ 5 ਮੋਟਰਸਾਈਕਲਾਂ ਸਮੇਤ ਕਾਬੂ
NEXT STORY