ਧੂਰੀ (ਸੰਜੀਵ ਜੈਨ) - ਪੁਲਸ ਨੇ ਇਲਾਕੇ ਅੰਦਰੋਂ ਵੱਖ-ਵੱਖ ਥਾਵਾਂ ਤੋਂ 4 ਔਰਤਾਂ ਨੂੰ ਸਮੈਕ, ਸੁਲਫੇ ਅਤੇ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣਾ ਸਿਟੀ ਧੂਰੀ 'ਚ ਤਾਇਨਾਤ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਗਸ਼ਤ ਦੌਰਾਨ ਸ਼ੇਰਪੁਰ ਚੌਕ ਵਿਚ ਓਵਰਬ੍ਰਿਜ ਹੇਠਾਂ ਸੁਰਿੰਦਰ ਕੌਰ ਪਤਨੀ ਰਿਸ਼ੀ ਕੁਮਾਰ ਵਾਸੀ ਧੂਰੀ ਨੂੰ 240 ਗ੍ਰਾਮ ਸੁਲਫੇ ਸਮੇਤ ਕਾਬੂ ਕੀਤਾ।
ਮਿਲੀ ਜਾਣਕਾਰੀ ਮੁਤਾਬਕ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਵੀ ਗਸ਼ਤ ਦੌਰਾਨ ਸਥਾਨਕ ਗੈਸ ਏਜੰਸੀ ਦੇ ਨਜ਼ਦੀਕ ਗੁਰਮੇਲ ਕੌਰ ਪਤਨੀ ਮੱਖਣ ਸਿੰਘ ਵਾਸੀ ਧੂਰੀ ਨੂੰ 20 ਗ੍ਰਾਮ ਸਮੈਕ ਸਮੇਤ ਕਾਬੂ ਕੀਤਾ। ਇਸ ਤੋਂ ਇਲਾਵਾ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਚੈਕਿੰਗ ਸਮੇਂ ਕੱਕੜਵਾਲ ਵਾਲੇ ਪੁਲ ਉਪਰੋਂ ਮਾਇਆ ਦੇਵੀ ਪਤਨੀ ਦਲਵਾਰਾ ਸਿੰਘ ਵਾਸੀ ਧੂਰੀ ਨੂੰ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਅਤੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਰਾਣੀ ਪਤਨੀ ਜਸਵੰਤ ਸਿੰਘ ਵਾਸੀ ਧੂਰੀ ਨੂੰ ਸਥਾਨਕ ਕਹੇਰੂ ਰੋਡ ਤੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ। ਪੁਲਸ ਵੱਲੋਂ ਉਕਤ ਔਰਤਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲੇ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਬੰਗਾ-ਫਗਵਾੜਾ ਮੁੱਖ ਮਾਰਗ 'ਤੇ ਦੋ ਕਾਰਾਂ ਤੇ ਇਕ ਬੱਸ ਦੀ ਹੋਈ ਟੱਕਰ
NEXT STORY