ਮੋਹਾਲੀ (ਪਰਦੀਪ, ਰਾਣਾ) : ਮੋਹਾਲੀ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ਹਿਰ 'ਚ 5 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਨਵੇਂ ਕੇਸਾਂ 'ਚੋਂ 2 ਕੇਸ ਬਲਟਾਣਾ, ਦੋ ਨੰਗਲ ਅਤੇ ਇਕ ਕੇਸ ਲਾਲੜੂ ਦਾ ਹੈ, ਜਿਨ੍ਹਾਂ 'ਚ 3 ਪੁਰਸ਼ ਅਤੇ 2 ਔਰਤਾਂ ਸ਼ਾਮਲ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਉਕਤ ਮਰੀਜ਼ਾਂ ਦੇ ਸੰਪਰਕ ਵਾਲੇ ਪਰਿਵਾਰਕ ਮੈਂਬਰਾਂ ਦੇ ਨਮੂਨੇ ਲਏ ਜਾਣਗੇ। ਇਨ੍ਹਾਂ ਨਵੇਂ ਕੇਸਾਂ ਤੋਂ ਬਾਅਦ ਸ਼ਹਿਰ ਅੰਦਰ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 121 ਤੱਕ ਪਹੁੰਚ ਗਈ ਹੈ, ਜਦੋਂ ਕਿ 103 ਕੋਰੋਨਾ ਪੀੜਤ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ ਇਸ ਸਮੇਂ ਸ਼ਹਿਰ 'ਚ 15 ਐਕਟਿਵ ਕੇਸ ਚੱਲ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਸਕੂਲ ਫੀਸਾਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫੈਸਲਾ
ਜਾਣੋ ਭਾਰਤ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ
ਦੇਸ਼ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 2 ਲੱਖ ਨੂੰ ਪਾਰ ਕਰ ਗਿਆ ਹੈ। ਬੁੱਧਵਾਰ ਨੂੰ ਸਿਹਤ ਮਹਿਕਮੇ ਵੱਲੋਂ ਜਾਰੀ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ 'ਚ 8 ਹਜ਼ਾਰ 909 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 24 ਘੰਟਿਆਂ 'ਚ ਹੀ ਇਸ ਜਾਨਲੇਵਾ ਬੀਮਾਰੀ ਦੀ ਲਪੇਟ 'ਚ ਆ ਕੇ 217 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਪਿਛਲੇ 24 ਘੰਟਿਆਂ 'ਚ 4776 ਲੋਕ ਠੀਕ ਹੋਏ ਹਨ। ਹੁਣ ਦੇਸ਼ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 2 ਲੱਖ 7 ਹਜ਼ਾਰ 615 ਹੈ। ਇਨ੍ਹਾਂ 'ਚੋਂ 5 ਹਜ਼ਾਰ 815 ਲੋਕਾਂ ਦੀ ਮੌਤ ਹੋ ਚੁਕੀ ਹੈ। ਰਾਹਤ ਭਰੀ ਗੱਲ ਹੈ ਕਿ ਕਰੀਬ 50 ਫੀਸਦੀ ਮਤਲਬ ਕਿ ਇਕ ਲੱਖ 303 ਮਰੀਜ਼ ਕੋਰੋਨਾ ਦੀ ਜੰਗ ਜਿੱਤ ਚੁਕੇ ਹਨ। ਹਾਲੇ ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ ਇਕ ਲੱਖ ਇਕ ਹਜ਼ਾਰ 497 ਹੈ।
ਇਹ ਵੀ ਪੜ੍ਹੋ : 'ਐਕਸਪ੍ਰੈੱਸ ਵੇਅ' 'ਤੇ ਕਾਂਗਰਸ-ਅਕਾਲੀ ਦਲ 'ਚ ਫਸਿਆ ਪੇਚ, ਕ੍ਰੈਡਿਟ ਵਾਰ ਸ਼ੁਰੂ
ਕੋਰੋਨਾ ਦਾ ਕਹਿਰ ਜਾਰੀ, ਮੰਡੀ ਗੋਬਿੰਦਗੜ੍ਹ 'ਚੋਂ 1 ਹੋਰ ਮਿਲਿਆ ਪਾਜ਼ੇਟਿਵ ਕੇਸ
NEXT STORY