ਲੁਧਿਆਣਾ (ਵਿਪਨ)- ਸਮਰਾਲਾ ’ਚ 15 ਮਈ ਤੋਂ ਲਾਪਤਾ 42 ਸਾਲਾ ਅਮਿਤ ਕੁਮਾਰ ਅਗਰਵਾਲ ਦੀ ਲਾਸ਼ ਨਹਿਰ ਵਿੱਚੋਂ ਮਿਲਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਅੱਜ ਸਮਰਾਲਾ ਥਾਣੇ ਪਹੁੰਚੇ ਅਤੇ ਮਾਮਲੇ ਵਿੱਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਗੱਲਬਾਤ ਦੌਰਾਨ ਅਮਿਤ ਦੇ ਵੱਡੇ ਭਰਾ ਨੇ ਦੱਸਿਆ ਕਿ 15 ਮਈ ਦੀ ਸ਼ਾਮ ਕਰੀਬ 5 ਵਜੇ ਅਮਿਤ ਘਰ ਤੋਂ ਦੁਕਾਨ ਲਈ ਨਿਕਲਿਆ ਸੀ ਪਰ ਉਹ ਦੁਕਾਨ ’ਤੇ ਨਹੀਂ ਪਹੁੰਚਿਆ। ਕੁਝ ਸਮੇਂ ਬਾਅਦ ਦੁਕਾਨ ਤੋਂ ਫੋਨ ਆਇਆ ਕਿ ਅਮਿਤ ਹਾਲੇ ਤੱਕ ਦੁਕਾਨ 'ਤੇ ਨਹੀਂ ਪਹੁੰਚਿਆ। ਇਸ ਤੋਂ ਬਾਅਦ ਅਮਿਤ ਨੇ ਅਚਾਨਕ ਪਰਿਵਾਰ ਦੇ ਫੋਨ ’ਤੇ ਦੋ ਵੀਡੀਓ ਭੇਜੀਆਂ।
ਇਹ ਵੀ ਪੜ੍ਹੋ- ਪੰਜਾਬ: ਇਨ੍ਹਾਂ ਵਾਹਨਾਂ 'ਤੇ ਮੁਕੰਮਲ ਪਾਬੰਦੀ ਦੇ ਹੁਕਮ, ਸੜਕਾਂ/ਜਨਤਕ ਥਾਵਾਂ ’ਤੇ ਚਲਾਉਣ ਦੀ ਮਨਾਹੀ
ਪਰਿਵਾਰ ਦਾ ਦੋਸ਼ ਹੈ ਕਿ ਵੀਡੀਓ ਵਿੱਚ ਅਮਿਤ ਨੇ ਕੁਝ ਲੋਕਾਂ ਵੱਲੋਂ ਉਸ ਨੂੰ ਖੁਦਕੁਸ਼ੀ ਲਈ ਉਕਸਾਉਣ ਦੀ ਗੱਲ ਵੀ ਕਹੀ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਅਮਿਤ ਅਤੇ ਉਸਦੇ ਮਾਸੜ ਦਾ ਸਾਂਝਾ ਕਾਰੋਬਾਰ ਸੀ। ਮਾਸੜ ਦੀ ਮੌਤ ਤੋਂ ਬਾਅਦ ਮਾਸੀ ਦਾ ਪੁੱਤਰ ਕਾਰੋਬਾਰ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ, ਜਿਸ ਕਾਰਨ ਤਣਾਅ ਚੱਲ ਰਿਹਾ ਸੀ। ਅਮਿਤ ਦੇ ਭਰਾ ਨੇ ਦੱਸਿਆ ਕਿ ਵੀਡੀਓ ਅਤੇ ਲੋਕੇਸ਼ਨ ਦੇ ਆਧਾਰ ’ਤੇ ਜਦੋਂ ਉਹ ਉਸ ਦੀ ਭਾਲ ਲਈ ਨਿਕਲੇ ਤਾਂ ਨੀਲੋ ਨਹਿਰ ਦੇ ਕਿਨਾਰੇ ਅਮਿਤ ਦੀ ਐਕਟਿਵਾ ਖੜੀ ਮਿਲੀ। ਉੱਥੇ ਮੌਜੂਦ ਕੁਝ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਅਮਿਤ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ। ਤਾਜ਼ਾ ਜਾਣਕਾਰੀ ਮੁਤਾਬਕ ਅਮਿਤ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਵਿੱਚ ਹੈ ਅਤੇ ਮਾਮਲੇ ਦੀ ਪੂਰੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕੜੀ ਕਾਰਵਾਈ ਦੀ ਮੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ: 600 ਮੁਲਾਜ਼ਮਾਂ 'ਤੇ ਡਿੱਗੀ ਗਾਜ਼, ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ, ਜਾਣੋ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਯੋਗਰਾਜ ਸਿੰਘ 'ਤੇ ਗ੍ਰਿਫ਼ਤਾਰੀ ਦੀ ਤਲਵਾਰ ! ਅਦਾਕਾਰ ਨੇ ਦਾਇਰ ਕੀਤੀ ਅਗਾਊਂ ਜ਼ਮਾਨਤ ਦੀ ਅਰਜ਼ੀ
NEXT STORY