ਪਟਿਆਲਾ, (ਪਰਮੀਤ)- ਕੋਰੋਨਾ ਨਾਲ ਪਟਿਆਲਾ 'ਚ 3 ਨੌਜਵਾਨਾਂ ਸਣੇ 5 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦੋਂ ਕਿ 34 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਆ ਗਏ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ 34 ਨਵੇਂ ਕੇਸ ਪਾਜ਼ੇਟਿਵ ਆਉਣ ਤੋਂ ਬਾਅਦ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 2001 ਹੋ ਗਈ ਹੈ, ਜਿਸ 'ਚੋਂ 38 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, 1284 ਠੀਕ ਹੋ ਚੁੱਕੇ ਹਨ ਤੇ 679 ਕੇਸ ਐਕਟਿਵ ਹਨ।
ਇਨ੍ਹਾਂ ਦੀ ਹੋਈ ਮੌਤ
ਉਨ੍ਹਾਂ ਕਿਹਾ ਕਿ ਪਹਿਲਾ ਪਟਿਆਲਾ ਦੇ ਕ੍ਰਿਸ਼ਨਾ ਕਾਲੋਨੀ ਦਾ ਰਹਿਣ ਵਾਲਾ 33 ਸਾਲਾ ਵਿਅਕਤੀ ਸਾਹ ਦੀ ਤਕਲੀਫ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋਇਆ ਸੀ,ਦੁਸਰਾ ਪਿੰਡ ਡਕਾਲਾ ਦੀ ਰਹਿਣ ਵਾਲੀ 27 ਸਾਲਾ ਅੋਰਤ ਜੋ ਕਿ ਪਿਛਲੇ ਦੱਸ ਦਿਨਾਂ ਤੋਂ ਬੁਖਾਰ ਨਾਲ ਪੀੜਤ ਸੀ ਅਤੇ ਟੀ.ਬੀ ਹਸਪਤਾਲ ਵਿਚੋ ਦਵਾਈ ਲ਼ੇਣ ਤੋਂ ਬਾਦ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਈ ਸੀ,ਤੀਸਰਾ ਪਟਿਆਲਾ ਦੇ ਚਹਿਲ ਰੋਡ ਦਾ ਰਹਿਣ ਵਾਲਾ 65 ਸਾਲ ਬਜੁਰਗ ਜੋ ਕਿ ਹਾਈਪਰਟੈਂਸਨ ਅਤੇ ਦਿੱਲ ਦੀਆਂ ਬਿਮਾਰੀਆਂ ਦਾ ਮਰੀਜ਼ ਸੀ, ਚੋਥਾ ਮੇਹਤਾ ਕਾਲੋਨੀ ਦਾ ਰਹਿਣ ਵਾਲਾ 46 ਸਾਲਾ ਵਿਅਕਤੀ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਇਆ ਸੀ ਅਤੇ ਪੰਜਵਾਂ ਪਿੰਡ ਚੋਂਹਠ ਤਹਿਸੀਲ ਸਮਾਣਾ ਦਾ ਰਹਿਣ ਵਾਲਾ 57 ਸਾਲਾ ਵਿਅਕਤੀ ਜੋ ਕਿ ਸ਼ੂਗਰ ਅਤੇ ਕਿਡਨੀ ਦੀ ਬਿਮਾਰੀ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ, ਇਹਨਾਂ ਸਾਰੇ ਹੀ ਮਰੀਜਾਂ ਦੀ ਹਸਪਤਾਲ ਵਿਚ ਇਲਾਜ ਦੋਰਾਣ ਮੋਤ ਹੋ ਗਈ ਹੈ ਜਿਸ ਨਾਲ ਹੁਣ ਜਿਲੇ ਵਿਚ ਕੋਵਿਡ ਪੀੜ੍ਹਤ ਮਰੀਜਾਂ ਦੀਆਂ ਮੌਤਾਂ ਦੀ ਗਿਣਤੀ 38 ਹੋ ਗਈ ਹੈ।
ਇਹ ਕੇਸ ਆਏ ਪਾਜ਼ੇਟਿਵ
ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 34 ਕੇਸਾਂ ਵਿਚੋ 15 ਪਟਿਆਲਾ ਸ਼ਹਿਰ, 10 ਨਾਭਾ, 03 ਰਾਜਪੁਰਾ, 01 ਸਮਾਣਾ ਅਤੇ 05 ਵੱਖ ਵੱਖ ਪਿੰਡਾਂ ਤੋਂ ਹਨ। ਇਨ੍ਹਾਂ ਵਿਚੋਂ 07 ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪਾਜ਼ੇਟਿਵ ਪਾਏ ਗਏ ਹਨ, 27 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਨਾਲ ਸਬੰਧਤ ਹਨ। ਪਟਿਆਲਾ ਦੇ ਚਾਹਲ ਰੋਡ, ਬੈਂਕ ਕਾਲੋਨੀ, ਪਟਿਆਲਾ, ਮੁਹੱਲਾ ਡੋਗਰਾ, ਜੁਝਾਰ ਨਗਰ, ਗੁਰੂ ਨਾਨਕ ਨਗਰ, ਖੋੜਾਂ ਜੱਟਾ, ਤੇਜ ਕਾਲੋਨੀ, ਬਾਜੀਗਰ ਬਸਤੀ, ਨਾਨਕ ਨਗਰ, ਪਟਿਆਲਾ, ਮਾਨਸਾਹੀਆ ਕਾਲੋਨੀ, ਗਾਂਧੀ ਨਗਰ, ਮੁਹੱਲਾ ਸੁਈਗਰਾਂ, ਮਜੀਠੀਆਂ ਐਨਕਲੇਵ ਤੋਂ ਇੱਕ ਇੱਕ, ਨਾਭਾ ਦੇ ਪ੍ਰੇਮ ਨਗਰ ਤੋਂ ਦੋ, ਸ਼ਿਵਾ ਐਨਕਲੇਵ, ਵਿਕਰਮ ਸਿੰਘ ਸਟਰੀਟ, ਨਿਉ ਪੰਜਾਬੀ ਬਾਗ, ਹੀਰਾ ਮਹੱਲ, ਕਰਤਾਰ ਕਾਲੋਨੀ, ਅਲੋਹਰਾ ਗੇਟ, ਬੈਂਕ ਸਟਰੀਟ, ਕਮਲਾ ਕਾਲੋਨੀ ਤੋਂ ਇੱਕ-ਇੱਕ, ਰਾਜਪੁਰਾ ਦੇ ਗਾਂਧੀ ਕਾਲੋਨੀ, ਸ਼ਿਵ ਕਾਲੋਨੀ, ਸਰਾਭਾ ਨਗਰ ਤੋਂ ਇੱਕ-ਇੱਕ, ਸਮਾਣਾ ਤੋਂ ਇੱਕ ਅਤੇ 05 ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਜਿਹਨਾਂ ਵਿਚ ਇੱਕ ਗਰਭਵੱਤੀ ਅੋਰਤ, ਦੋ ਹੈਲਥ ਕੇਅਰ ਵਰਕਰ ਅਤੇ ਦੋ ਦਫਤਰ ਸਿਵਲ ਸਰਜਨ ਦੀ ਆਈ.ਡੀ.ਐਸ.ਪੀ. ਬਾਂਚ ਦੇ ਕਰਮਚਾਰੀ ਵੀ ਸ਼ਾਮਲ ਹਨ।ਪਾਜ਼ੇਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪਾਜ਼ੇਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ।ਉਹਨਾ ਦਸਿਆਂ ਕਿ ਅਰਬਨ ਅਸਟੇਟ ਸਥਿਤ ਐਸ.ਬੀ.ਆਈ. ਦੀ ਲੋਨ ਬ੍ਰਾਂਚ ਜਿਥੇ ਕਿ ਪਹਿਲਾ ਹੀ ਪਾਜ਼ੇਟਿਵ ਕੇਸ ਆਉਣ ਤੇਂ ਬ੍ਰਾਂਚ ਨੂੰ ਬੰਦ ਕੀਤਾ ਹੋਇਆ ਸੀ, ਵਿਚ ਹੁਣ ਤੱਕ ਕੀਤੀ ਕੰਟੈਕਟ ਟਰੇਸਿੰਗ ਦੋਰਾਣ ਲਏ ਸੈਂਪਲਾ ਵਿਚੋ 12 ਪਾਜ਼ੇਟਿਵ ਪਾਏ ਗਏ ਹਨ।
ਕਿਸਾਨ ਵਿਰੋਧੀ ਆਰਡੀਨੈਂਸ ਖਿਲਾਫ ਸੂਬੇ 'ਚ 500 ਤੋਂ ਵੱਧ ਥਾਵਾਂ 'ਤੇ ਲਾਏ ਧਰਨੇ : ਬਰਿੰਦਰ ਢਿੱਲੋਂ
NEXT STORY