ਚੰਡੀਗੜ੍ਹ (ਭਗਵਤ) : ਕੋਰੋਨਾ ਵਾਇਰਸ ਦੇ ਕਹਿਰ ਨੇ ਚੰਡੀਗੜ੍ਹ 'ਚ ਪੂਰੀ ਰਫਤਾਰ ਫੜ੍ਹੀ ਹੋਈ ਹੈ ਅਤੇ ਰੋਜ਼ਾਨਾ ਸ਼ਹਿਰ 'ਚੋਂ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਬੁੱਧਵਾਰ ਦੇਰ ਰਾਤ ਵੀ ਸ਼ਹਿਰ 'ਚ 5 ਲੋਕਾਂ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ, ਜਿਸ ਤੋਂ ਬਾਅਦ ਸ਼ਹਿਰ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 73 'ਤੇ ਪੁੱਜ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਨੇ ਮ੍ਰਿਤਕਾਂ ਦੀ ਮੁਕਤੀ ਦੇ ਦਰਵਾਜ਼ੇ ਦਾ ਵੀ ਕੀਤਾ 'ਲਾਕ ਡਾਊਨ'
ਬਾਪੂਧਾਮ ਕਾਲੋਨੀ ਬਣੀ ਕੋਰੋਨਾ ਦਾ ਗੜ੍ਹ
ਸ਼ਹਿਰ ਦੀ ਬਾਪੂਧਾਮ ਕਾਲੋਨੀ ਕੋਰੋਨਾ ਦਾ ਗੜ੍ਹ ਬਣ ਚੁੱਕੀ ਹੈ। ਇਕੱਲੇ ਬਾਪੂਧਾਮ ਤੋਂ ਹੀ ਅਜੇ ਤੱਕ 22 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਸ ਤੋਂ ਬਾਅਦ ਬਾਪੂਧਾਮ ਕਾਲੋਨੀ ਅਤੇ ਸੈਕਟਰ-30 'ਚ 14 ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ। ਇੱਥੇ ਜ਼ਰੂਰੀ ਸਮਾਨ ਦੀ ਸਪਲਾਈ ਦਾ ਜ਼ਿੰਮਾ ਨਗਰ ਨਿਗਮ ਨੂੰ ਸੌਂਪਿਆ ਗਿਆ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਕੋਰੋਨਾ ਦਾ ਕਹਿਰ, 3 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ
ਇਹ ਵੀ ਪੜ੍ਹੋ : ਮੋਹਾਲੀ ਤੋਂ ਵੱਡੀ ਖਬਰ, 11 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
ਕੁਝ ਦਿਨਾਂ ਦੀ ਰਾਹਤ ਮਗਰੋਂ ਮੋਗਾ 'ਚ ਕੋਰੋਨਾ ਨੇ ਫਿਰ ਦਿੱਤੀ ਦਸਤਕ
NEXT STORY