ਕਪੂਰਥਲਾ (ਮਹਾਜਨ)-ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਐੱਸ. ਪੀ. (ਡੀ.) ਰਮਨਿੰਦਰ ਸਿੰਘ, ਡੀ. ਐੱਸ. ਪੀ. ਸਬ ਡਿਵੀਜ਼ਨ ਕਪੂਰਥਲਾ ਡਾ. ਮਨਪ੍ਰੀਤ ਸ਼ੀਂਹਮਾਰ, ਡੀ. ਐੱਸ. ਪੀ. ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ, ਮੁੱਖ ਅਫ਼ਸਰ ਥਾਣਾ ਸਿਟੀ ਕਪੂਰਥਲਾ ਅਮਨਦੀਪ ਕੁਮਾਰ ਅਤੇ ਥਾਣਾ ਮੁਖੀ ਸੁਲਤਾਨਪੁਰ ਲੋਧੀ ਲਖਵਿੰਦਰ ਸਿੰਘ ਦੀ ਅਗਵਾਈ ’ਚ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ 5 ਨਸ਼ਾ ਸਮੱਗਲਰਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਵੱਡੀ ਗਿਣਤੀ ’ਚ ਨਸ਼ੇ ਵਾਲੇ ਪਦਾਰਥ ਬਰਾਮਦ ਹੋਏ ਹਨ, ਜਿਨ੍ਹਾਂ ’ਚ 662 ਨਸ਼ੇ ਵਾਲੀਆਂ ਗੋਲ਼ੀਆਂ, 22 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 7 ਕਿੱਲੋ ਚੂਰਾ-ਪੋਸਤ ਸ਼ਾਮਲ ਹੈ। ਪੁਲਸ ਨੇ ਵੱਖ-ਵੱਖ ਥਾਣਿਆਂ ’ਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪੁਲਸ ਪਾਰਟੀ ਗਸ਼ਤ ਤੇ ਤਲਾਸ਼ ਭੈੜੇ ਪੁਰਸ਼ਾਂ ਦੇ ਸਬੰਧ ਵਿਚ ਜੰਮੂ ਪੈਲੇਸ ਬਾਈਪਾਸ ਮੌਜੂਦ ਸੀ। ਇਸ ਦੌਰਾਨ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਰਾਜੂ ਪੁੱਤਰ ਬੁੱਧ ਸਿੰਘ ਵਾਸੀ ਮੁਹੱਲਾ ਹਾਥੀਖਾਨਾ ਥਾਣਾ ਸਿਟੀ ਕਪੂਰਥਲਾ, ਜੋ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ, ਆਪਣੇ ਘਰ ’ਚ ਸ਼ਰਾਬ ਕਾਫ਼ੀ ਮਾਤਰਾ ਵਿਚ ਰੱਖ ਕੇ ਗਾਹਕਾਂ ਨੂੰ ਵੇਚ ਰਿਹਾ, ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਸ਼ਰਾਬ ਸਮੇਤ ਕਾਬੂ ਆ ਸਕਦਾ ਹੈ। ਪੁਲਸ ਪਾਰਟੀ ਨੇ ਉਕਤ ਇਤਲਾਹ ’ਤੇ ਤਰੁੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਦੇ ਘਰ ਵਿਚ ਰੇਡ ਕਰਕੇ 22 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਮੁਲਜ਼ਮ ਖ਼ਿਲਾਫ਼ ਐਕਸਾਈਜ਼ ਐਕਟ ਦੀ ਧਾਰਾ 61-1-14 ਤਹਿਤ ਥਾਣਾ ਸਿਟੀ ਕਪੂਰਥਲਾ ’ਚ ਮਾਮਲਾ ਦਰਜ ਕੀਤਾ ਗਿਆ। ਉਕਤ ਮੁਲਜ਼ਮ ਦੇ ਖ਼ਿਲਾਫ਼ ਪਹਿਲਾਂ ਵੀ 9 ਮੁਕੱਦਮੇ ਦਰਜ ਹਨ। ਉਕਤ ਮੁਲਜ਼ਮ ਨੂੰ ਪੇਸ਼ ਅਦਾਲਤ ਕਰਕੇ 14 ਦਿਨ ਦੀ ਜੁਡੀਸ਼ੀਅਲ ਕਸਟਡੀ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਅਧਿਕਾਰੀਆਂ ਦੀ ਫ਼ੌਜ ਨਾਲ ‘ਫੀਲਡ ’ਚ ਉਤਰੇ’ ਨਿਗਮ ਕਮਿਸ਼ਨਰ, ਦਿੱਤੀਆਂ ਸਖ਼ਤ ਹਦਾਇਤਾਂ
ਸੁਲਤਾਨਪੁਰ ਲੋਧੀ, (ਸੋਢੀ, ਧੀਰ)-ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਹੋਰ ਦੱਸਿਆ ਕਿ ਪੁਲਸ ਪਾਰਟੀ ਜਦ ਪਿੰਡ ਲਾਟੀਆਂਵਾਲ ਨੇੜੇ ਗਈ ਤਾਂ ਇਕ ਮੋਨਾ ਨੌਜਵਾਨ ਪੈਦਲ ਆਉਂਦਾ ਵਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਵੇਖ ਕੇ ਯਕਦਮ ਤੇਜ਼ ਕਦਮੀਂ ਪਿੱਛੇ ਵੱਲ ਨੂੰ ਤੁਰ ਪਿਆ, ਜਿਸ ਨੇ ਆਪਣੀ ਪੈਂਟ ਦੀ ਸੱਜੀ ਜੇਬ ਵਿਚੋਂ ਵਜ਼ਨਦਾਰ ਮੋਮੀ ਲਿਫ਼ਾਫ਼ਾ ਕੱਢ ਕੇ ਸੜਕ ਕਿਨਾਰੇ ਸੁੱਟ ਦਿੱਤਾ, ਜਿਸ ਨੂੰ ਐੱਸ. ਆਈ. ਅਰਜਨ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸ਼ੱਕ ਦੀ ਬਿਨਾਹ ’ਤੇ ਕਾਬੂ ਕਰ ਕੇ ਨਾਮ-ਪਤਾ ਪੁੱਛਿਆ।
ਉਨ੍ਹਾਂ ਕਿਹਾ ਕਿ ਉਕਤ ਨੇ ਆਪਣਾ ਨਾਮ ਰਾਜਵਿੰਦਰ ਸਿੰਘ ਉਰਫ਼ ਦੀਪ ਪੁੱਤਰ ਬਲਵਿੰਦਰ ਸਿੰਘ ਵਾਸੀ ਲਾਟੀਆਂਵਾਲ ਥਾਣਾ ਸੁਲਤਾਨਪੁਰ ਲੋਧੀ ਦੱਸਿਆ, ਜਿਸ ਵੱਲੋਂ ਸੁੱਟੇ ਹੋਏ ਮੋਮੀ ਲਿਫ਼ਾਫ਼ੇ ਦੀ ਤਲਾਸ਼ੀ ਕਰਨ ’ਤੇ 230 ਨਸ਼ੇ ਵਾਲੀਆਂ ਗੋਲ਼ੀਆਂ ਬਰਾਮਦ ਹੋਈਆਂ, ਜਿਸ ’ਤੇ ਮੁਕੱਦਮਾ ਥਾਣਾ ਸੁਲਤਾਨਪੁਰ ਲੋਧੀ ਵਿਖੇ ਦਰਜ ਕਰਕੇ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਕ ਹੋਰ ਮਾਮਲੇ ’ਚ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਲੁਬਾਣਾ ਅਤੇ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਲਖਵਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਨਸ਼ੇ ਵਾਲੀਆਂ 220 ਗੋਲੀਆਂ ਸਮੇਤ ਪੁਲਸ ਚੌਂਕੀ ਮੋਠਾਂਵਾਲ ਪੁਲਸ ਨੇ ਇਕ ਮੁਲਜ਼ਮ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਚੌਂਕੀ ਮੋਠਾਂਵਾਲ ਦੇ ਇਚਾਰਜ ਦਵਿੰਦਰਪਾਲ ਨੇ ਪੁਲਸ ਪਾਰਟੀ ਸਮੇਤ ਛਾਪਾ ਮਾਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਨਸ਼ੇ ਵਾਲੀਆਂ ਗੋਲ਼ੀਆਂ ਵੇਚਣ ਦਾ ਕੰਮ ਕਰਦਾ ਸੀ। ਇਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਸਾਢੇ 7 ਕਿੱਲੋ ਚੂਰਾ-ਪੋਸਤ ਸਮੇਤ 1 ਨਸ਼ਾ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ 'ਕੁੱਲੜ੍ਹ ਪਿੱਜ਼ਾ ਕੱਪਲ' ਦੀ ਨਵੀਂ ਵੀਡੀਓ, ਕੈਮਰੇ ਸਾਹਮਣੇ ਆਈ ਪਤਨੀ
ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਵਤਸਲਾ ਗੁਪਤਾ ਦੇ ਦਿਸ਼ਾ-ਨਿਰਦੇਸ਼ ’ਤੇ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਲਖਵਿੰਦਰ ਸਿੰਘ ਥਿੰਦ ਦੀ ਅਗਵਾਈ ’ਚ ਪੁਲਸ ਚੌਕੀ ਮੋਠਾਂਵਾਲ ਇੰਚਾਰਜ ਦਵਿੰਦਰ ਪਾਲ ਨੇ ਮੋਠਾਂਵਾਲ ਵਾਲੀ ਸਾਈਡ ਜਾਂਦੇ ਸਮੇਂ ਨਸ਼ਾ ਸਮੱਗਲਰ ਚਰਨ ਸਿੰਘ ਪੁੱਤਰ ਬਗੀਚਾ ਸਿੰਘ ਨੂੰ ਚੂਰਾ-ਪੋਸਤ ਸਮੇਤ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ਼ ਸੁਲਤਾਨਪੁਰ ਲੋਧੀ ਵਿਖੇ ਕੇਸ ਦਰਜ ਕਰਕੇ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਥਾਣਾ ਕਬੀਰਪੁਰ ਦੀ ਪੁਲਸ ਨੂੰ ਉਸ ਸਮੇਂ ਭਾਰੀ ਸਫ਼ਲਤਾ ਹਾਸਲ ਹੋਈ, ਜਦੋਂ ਐੱਸ. ਆਈ. ਕੰਵਰਜੀਤ ਸਿੰਘ ਬੱਲ ਮੁੱਖ ਅਫਸਰ ਥਾਣਾ ਕਬੀਰਪੁਰ ਦੀ ਅਗਵਾਈ ਹੇਠ ਏ. ਐੱਸ. ਆਈ. ਮੱਖਣ ਸਿੰਘ ਸਮੇਤ ਸਾਥੀ ਕਰਮਚਾਰੀਆਂ ਨਾਲ ਸ਼ੱਕੀ ਪੁਰਸ਼ਾਂ ਦੇ ਸੰਬੰਧ ’ਚ ਟੀ ਪੁਆਇੰਟ ਬੰਨ੍ਹ ਚੱਕ ਪੱਤੀ ਬਾਲੂ ਬਹਾਦਰ ਮੌਜੂਦ ਸੀ ਕਿ ਤਾ ਕੱਚੇ ਰਸਤੇ ਦਰਿਆ ਬਿਆਸ ਵੱਲੋਂ ਇਕ ਨੌਜਵਾਨ ਪੈਦਲ ਆ ਰਿਹਾ ਸੀ, ਜੋ ਪੁਲਸ ਪਾਰਟੀ ਦੇਖ ਘਬਰਾ ਕੇ ਪਹਿਲੀ ਹੋਈ ਪੈਂਟ ਦੀ ਖੱਬੀ ਜੇਬ ਵਿਚੋਂ ਕੋਈ ਵਜ਼ਨਦਾਰ ਚੀਜ਼ ਕੱਢ ਕੇ ਕੱਚੇ ਰਸਤੇ ਦੇ ਕਿਨਾਰੇ ਘਾਹ ਫੂਸ ਵਿਚ ਸੁੱਟ ਕੇ ਭੱਜਣ ਲੱਗਾ, ਜਿਸਨੂੰ ਸ਼ੱਕ ਦੀ ਬਨਾਹ ’ਤੇ ਏ. ਐੱਸ. ਆਈ. ਮੱਖਣ ਸਿੰਘ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ-ਪਤਾ ਪੁੱਛਿਆ।
ਇਹ ਵੀ ਪੜ੍ਹੋ: ਭਰਾ ਦੇ ਵਿਆਹ ਗਏ ਪਤੀ ਨੂੰ ਮਿਲੀ ਖ਼ਬਰ ਨੇ ਖਿਸਕਾਈ ਪੈਰਾਂ ਹੇਠੋਂ ਜ਼ਮੀਨ, ਕਰਵਾਚੌਥ 'ਤੇ ਪਤਨੀ ਨੇ ਕੀਤਾ ਵੱਡਾ ਕਾਂਡ
ਉਕਤ ਨੇ ਆਪਣਾ ਨਾਮ ਅਜ਼ਮੇਰ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਆਹਲੀਕਲਾ ਬਾਣਾ ਕਬੀਰਪੁਰ ਜ਼ਿਲ੍ਹਾ ਕਪੂਰਥਲਾ ਦੱਸਿਆ, ਜਦੋਂ ਮੋਮੀ ਲਿਫ਼ਾਫ਼ਾ ਚੈੱਕ ਕੀਤਾ ਤਾਂ ਉਸ ’ਚੋਂ ਨਸ਼ੇ ਵਾਲੀਆਂ 212 ਗੋਲ਼ੀਆਂ ਬਰਾਮਦ ਹੋਈਆਂ, ਜਿਸ ’ਤੇ ਮੁਕੱਦਮਾ ਨੰਬਰ 38 ਮਿਤੀ 2-11-2023 ਅ/ਧ 22-61-85 ਐੱਨ. ਡੀ. ਪੀ. ਐੱਸ. ਐਕਟ ਥਾਣਾ ਕਬੀਰਪੁਰ ਰਜਿਸਟਰ ਕੀਤਾ ਗਿਆ।
ਇਹ ਵੀ ਪੜ੍ਹੋ: ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਧੜ ਨਾਲੋਂ ਵੱਖ ਹੋਇਆ MBBS ਵਿਦਿਆਰਥੀ ਦਾ ਸਿਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
Zomato ਦਾ ਡਲਿਵਰੀ ਬੁਆਏ Bike ਸਣੇ ਸੀਵਰੇਜ 'ਚ ਡਿੱਗਿਆ, ਗੰਦਾ ਪਾਣੀ ਮੂੰਹ 'ਚ ਵੜਿਆ, ਮਾਰੀਆਂ ਚੀਕਾਂ (ਤਸਵੀਰਾਂ)
NEXT STORY