ਜਲੰਧਰ, (ਮਹੇਸ਼)— ਮਣਾਪੁਰਮ ਗੋਲਡ ਬੈਂਕ ਰਾਮਾਮੰਡੀ ਵਿਚ 29 ਅਗਸਤ 2016 ਵਿਚ ਦਿਨ-ਦਿਹਾੜੇ 10 ਕਿਲੋ ਸੋਨੇ ਦੀ ਹੋਈ ਡਕੈਤੀ ਦੇ ਇਕ ਹੋਰ ਦੋਸ਼ੀ ਨੂੰ ਥਾਣਾ ਰਾਮਾਮੰਡੀ ਦੀ ਪੁਲਸ ਦੁਰਗ (ਛੱਤੀਸਗੜ੍ਹ) ਤੋਂ ਫੜ ਕੇ ਲਿਆਈ ਹੈ। ਥਾਣਾ ਰਾਮਾਮੰਡੀ ਦੇ ਮੁਖੀ ਇੰਸ. ਰਾਜੇਸ਼ ਠਾਕੁਰ ਤੋਂ ਮਿਲੀ ਜਾਣਕਾਰੀ ਅਨੁਸਾਰ ਏ. ਐੱਸ. ਆਈ. ਪਰਮਜੀਤ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਡਕੈਤੀ ਦੇ ਪੰਜਵੇਂ ਦੋਸ਼ੀ ਜ਼ਿਲਾ ਲੁਧਿਆਣਾ ਦੇ ਪਿੰਡ ਲੋਹਾਰਾਂ ਥਾਣਾ ਡਾਬਾ ਨਿਵਾਸੀ ਵਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਦੋਸ਼ੀਆਂ ਨੂੰ ਪੁਲਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਉਨ੍ਹਾਂ ਤੋਂ 3 ਕਿਲੋ 60 ਗ੍ਰਾਮ ਸੋਨਾ ਵੀ ਬਰਾਮਦ ਹੋ ਚੁੱਕਾ ਹੈ। ਬਾਕੀ ਦੇ ਸੋਨੇ ਦੀ ਰਿਕਵਰੀ ਹੋਣੀ ਬਾਕੀ ਹੈ। ਛੱਤੀਸਗੜ੍ਹ ਤੋਂ ਫੜੇ ਗਏ ਦੋਸ਼ੀ ਨੂੰ ਅੱਜ ਪੁਲਸ ਨੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 10 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਐੱਸ. ਐੱਚ. ਓ. ਰਾਜੇਸ਼ ਠਾਕੁਰ ਨੇ ਦੱਸਿਆ ਕਿ ਅਨੁਮਾਨ ਦੌਰਾਨ ਵਰਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਰਹਿੰਦੇ ਸੋਨੇ ਦੀ ਰਿਕਵਰੀ ਦੇ ਨਾਲ-ਨਾਲ ਉਨ੍ਹਾਂ ਨਾਲ ਜੁੜੇ ਹੋਏ ਹੋਰ ਲੋਕਾਂ ਤੱਕ ਪੁਲਸ ਦਾ ਪਹੁੰਚਣਾ ਆਸਾਨ ਹੋ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੇ ਡਕੈਤੀ ਵਾਲੇ ਦਿਨ ਹੀ ਦੋਸ਼ੀਆਂ 'ਤੇ ਡਕੈਤੀ ਦੀਆਂ ਅਲੱਗ-ਅਲੱਗ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਸੀ।
ਸਲਮਾਨ ਤੇ ਸ਼ਿਲਪਾ ਖਿਲਾਫ ਪਰਚਾ ਦਰਜ ਕਰ ਕੇ ਗ੍ਰਿਫਤਾਰ ਕਰਨ ਦੀ ਮੰਗ
NEXT STORY