ਬਠਿੰਡਾ, (ਸੁਖਵਿੰਦਰ)- ਥਾਣਾ ਕੋਤਵਾਲੀ ਪੁਲਸ ਨੇ ਇਕ ਵਿਅਕਤੀ ਦੀ ਕੁੱਟ-ਮਾਰ ਕਰਨ ਦੇ ਦੋਸ਼ਾਂ ’ਚ 6 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸੁਰੇਸ਼ ਚੰਦ ਵਾਸੀ ਬਠਿੰਡਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸਬਜ਼ੀ ਮੰਡੀ ਨਜਦੀਕ ਦੁਕਾਨ ਕਰਦਾ ਹੈ। ਬੀਤੇ ਦਿਨੀਂ ਉਹ ਆਪਣੇ ਲਡ਼ਕੇ ਨਾਲ ਦੁਕਾਨ ’ਤੇ ਬੈਠੇ ਸਨ। ਇਸ ਦੌਰਾਨ ਅਮਨ ਗੋਤਮ, ਗੱਬਰ, ਵਿਵੇਕ,ਅਖਲੇਸ਼, ਅਜੇ, ਪ੍ਰਮੋਦ ਨੇ ਅਚਾਨਕ ਉਸਦੇ ਦੁਕਾਨ ਅੰਦਰ ਦਾਖਲ ਹੋ ਕਿ ਬੇਸਬਾਲ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦੇ ਗੰਭੀਰ ਸੱਟਾਂ ਲੱਗੀਅਾਂ। ਉਨ੍ਹਾਂ ਕਿਹਾ ਉਨ੍ਹਾਂ ਵੱਲੋਂ ਮੁਲਜ਼ਮਾਂ ਨੂੰ ਰੇਹਡ਼ੀ ਚਾਲਕਾਂ ਦੀ ਪਰਚੀ ਕੱਟਣ ਤੋਂ ਰੋਕਿਆ ਸੀ। ਰੰਜਿਸ਼ਨ ਮੁਲਜ਼ਮਾਂ ਨੇ ਉਸਦੀ ਅਤੇ ਉਸਦੇ ਲਡ਼ਕੇ ਦੀ ਕੁੱਟ-ਮਾਰ ਕੀਤੀ। ਪੁਲਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ।
ਵੱਖ-ਵੱਖ ਹਾਦਸਿਆਂ ’ਚ 3 ਜ਼ਖਮੀ
NEXT STORY