ਬਠਿੰਡਾ,(ਸੁਖਵਿੰਦਰ)- ਵੱਖ-ਵੱਖ ਹਾਦਸਿਆਂ ’ਚ 3 ਵਿਅਕਤੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਵਿਸ਼ਵਕਰਮਾ ਮਾਰਕਿਟ ਨਜ਼ਦੀਕ ਕਾਰ ਦੀ ਟੱਕਰ ਨਾਲ 2 ਮੋਟਰਸਾਈਕਲ ਸਵਾਰ ਜ਼ਖਮੀ ਹੋ ਗਏ। ਸੂਚਨਾ ਮਿਲਣ ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਗੋਤਮ ਗੋਇਲ ਅਤੇ ਟੇਕ ਚੰਦ ਮੌਕੇ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਨਰੇਸ਼ ਕੁਮਾਰ (21) ਅਤੇ ਰਵਿੰਦਰ ਕੁਮਾਰ (20) ਵਾਸੀ ਬੱਲਾਰਾਮ ਨਗਰ ਵਜੋਂ ਹੋਈ। ਉਧਰ,ਬਠਿੰਡਾ-ਡੱਬਵਾਲੀ ਰੋਡ ’ਤੇ ਮੋਟਰਸਾਈਕਲ ਪਿੱਛੇ ਬੈਠੀ 1 ਅੌਰਤ ਅਚਾਨਕ ਅਸੰਤੁਲਿਤ ਹੋ ਕਿ ਡਿੱਗ ਗਈ, ਜਿਸ ਨੂੰ ਸੰਥਥਾ ਵੱਲੋਂ ਹਸਪਤਾਲ ਪਹੁੰਚਾਇਆ। ਜ਼ਖਮੀ ਅੌਰਤ ਦੀ ਪਛਾਣ ਮੁੰਨੀ ਦੇਵੀ (40) ਵਾਸੀ ਕ੍ਰਿਸ਼ਨਾ ਕਲੋਨੀ ਵਜੋਂ ਹੋਈ।
500 ਰੁਪਏ ਪਿੱਛੇ ਕੀਤੀ ਸੀ ਚਾਹ ਵਾਲੇ ਦੀ ਹੱਤਿਅਾ
NEXT STORY