ਅਬੋਹਰ,(ਰਹੇਜਾ, ਸੁਨੀਲ)— ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਚੂਰਾ-ਪੋਸਤ ਅਤੇ ਨਾਜਾਇਜ਼ ਸ਼ਰਾਬ ਸਮੇਤ 2 ਲੋਕਾਂ ਨੂੰ ਕਾਬੂ ਕੀਤਾ ਹੈ, ਜਦਕਿ ਇਕ ਫਰਾਰ ਹੋਣ ਵਿਚ ਸਫਲ ਹੋ ਗਿਆ। ਪੁਲਸ ਨੇ ਤਿੰਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਨੰਬਰ 2 ਦੇ ਹੈੱਡ ਕਾਂਸਟੇਬਲ ਦੇਸਰਾਜ ਨੂੰ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਆਕਾਸ਼ ਉਰਫ ਕਾਕੂ ਪੁੱਤਰ ਭਗਵਾਨ ਦਾਸ ਵਾਸੀ ਗਲੀ ਨੰਬਰ 10 ਨਵੀਂ ਆਬਾਦੀ ਸ਼ਰਾਬ ਲੈ ਕੇ ਕੰਧਵਾਲਾ ਰੋਡ 'ਤੇ ਝਾੜਿਆਂ ਵਿਚ ਬੈਠਾ ਹੈ ਅਤੇ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ। ਪੁਲਸ ਨੇ ਮੌਕੇ 'ਤੇ ਛਾਪੇਮਾਰੀ ਕੀਤੀ ਤਾਂ ਉਕਤ ਵਿਅਕਤੀ ਨਾਜਾਇਜ਼ ਸ਼ਰਾਬ ਦੀਆਂ 30 ਬੋਤਲਾਂ ਛੱਡ ਕੇ ਫਰਾਰ ਹੋ ਗਿਆ।
ਇਸੇ ਤਰ੍ਹਾਂ ਥਾਣਾ ਬਹਾਵਵਾਲਾ ਦੇ ਹੈੱਡ ਕਾਂਸਟੇਬਲ ਰਾਜਵਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਧਰਮਪਾਲ ਪੁੱਤਰ ਹਿਮਤਾ ਰਾਮ ਵਾਸੀ ਪਿੰਡ ਸ਼ੇਰੇਵਾਲਾ ਰਾਜਸਥਾਨ ਤੋਂ ਸ਼ਰਾਬ ਲੈ ਕੇ ਆ ਰਿਹਾ ਹੈ। ਪੁਲਸ ਨੇ ਪਿੰਡ ਸ਼ੇਰੇਵਾਲਾ ਦੇ ਨੇੜੇ ਨਾਕਾ ਲਾ ਕੇ ਧਰਮਪਾਲ ਨੂੰ 6.93 ਲੀਟਰ ਨਾਜਾਇਜ਼ ਸ਼ਰਾਬ ਸਣੇ ਕਾਬੂ ਕਰ ਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਖੁਈਆਂ ਸਰਵਰ ਦੇ ਸਬ ਇੰਸਪੈਕਟਰ ਰਮੇਸ਼ ਚੰਦਰ ਨੇ ਪਿੰਡ ਸਪਾਂਵਾਲੀ ਨੇੜੇ ਸਾਹਮਣੇ ਤੋਂ ਆ ਰਹੇ ਇਕ ਵਿਅਕਤੀ ਨੂੰ ਸ਼ਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸਦੇ ਕੋਲੋਂ 5 ਕਿਲੋ ਚੂਰਾ-ਪੋਸਤ ਬਰਾਮਦ ਹੋਇਆ।
ਕਾਬੂ ਕੀਤੇ ਗਏ ਦੋਸ਼ੀ ਦੀ ਪਛਾਣ ਸੁਖਾ ਸਿੰਘ ਉਰਫ ਜਸਵੰਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਸ਼ੇਰਗੜ੍ਹ ਵਜੋਂ ਹੋਈ ਹੈ।
ਫਿਰੋਜ਼ਪੁਰ, (ਕੁਮਾਰ)—ਪਿੰਡ ਕਮਾਲਾ ਮਿੱਠੂ ਦੇ ਏਰੀਆ ਵਿਚ ਥਾਣਾ ਆਰਿਫ ਕੇ ਦੀ ਪੁਲਸ ਨੇ ਇਕ ਵਿਅਕਤੀ ਨੂੰ ਗਸ਼ਤ ਦੌਰਾਨ 130 ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫਤਾਰ ਕੀਤਾ ਹੈ, ਜਿਸਦੇ ਖਿਲਾਫ ਥਾਣਾ ਸਦਰ ਫਿਰੋਜ਼ਪੁਰ ਵਿਚ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਆਰਿਫ ਕੇ ਦੇ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਜਦ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਉਕਤ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਤੇ ਫੜ੍ਹੇ ਗਏ ਵਿਅਕਤੀ ਨੇ ਪੁੱਛਗਿੱਛ ਦੌਰਾਨ ਆਪਣਾ ਨਾਂ ਵਿਨੋਦ ਕੁਮਾਰ ਨਿਵਾਸੀ ਸੁਜਾਦ ਵਾਲਾ, ਥਾਣਾ ਬਸਤੀ ਜੋਧੇ ਵਾਲੀ, ਜ਼ਿਲਾ ਲੁਧਿਆਣਾ ਦੱਸਿਆ ਹੈ।
ਘੱਲ ਖੁਰਦ/ਤਲਵੰਡੀ ਭਾਈ, (ਦਲਜੀਤ, ਗੁਲਾਟੀ)—ਥਾਣਾ ਘੱਲ ਖੁਰਦ ਦੇ ਅਧੀਨ ਪੈਂਦੇ ਇਲਾਕੇ 'ਚ ਪੁਲਸ ਨੇ ਗਸ਼ਤ ਦੌਰਾਨ ਇਕ ਔਰਤ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਪੁਲਸ ਵੱਲੋਂ ਥਾਣਾ ਘੱਲ ਖੁਰਦ ਵਿਖੇ ਮਾਮਲਾ ਦਰਜ ਕੀਤਾ ਗਿਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘੱਲ ਖੁਰਦ ਦੇ ਮੁਖੀ ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਤਲਵੰਡੀ ਭਾਈ ਦੇ ਮੁਖੀ ਹਰਪ੍ਰੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਇਲਾਕੇ ਦੀ ਗਸ਼ਤ ਦੌਰਾਨ ਸ਼ੱਕ ਦੇ ਆਧਾਰ 'ਤੇ ਦੋਸ਼ੀ ਚੇਤਨ ਸਿੰਘ ਉਰਫ ਟਿੰਕੂ, ਗੁਰਦੀਪ ਸਿੰਘ ਅਤੇ ਗੁਰਜੀਤ ਕੌਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਚੇਤਨ ਸਿੰਘ ਤੇ ਗੁਰਦੀਪ ਸਿੰਘ ਕੋਲੋਂ 4 ਗ੍ਰਾਮ ਤੇ ਗੁਰਜੀਤ ਕੌਰ ਤੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਵੱਲੋਂ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਜਬਰ-ਜ਼ਨਾਹ ਮਾਮਲੇ 'ਚ ਭਗੌੜਾ ਦੋਸ਼ੀ ਗ੍ਰਿਫ਼ਤਾਰ
NEXT STORY