ਨਵਾਂਸ਼ਹਿਰ (ਤ੍ਰਿਪਾਠੀ,ਮਨੋਰੰਜਨ)— ਨਵਾਂਸ਼ਹਿਰ ਦੇ ਰੇਲਵੇ ਰੋਡ 'ਤੇ ਸਟੇਟ ਬੈਂਕ ਆਫ ਇੰਡੀਆ ਦੇ 7 ਮੁਲਾਜ਼ਮ ਕੋਰੋਨਾ ਵਾਇਰਸ ਦੀ ਚਪੇਟ 'ਚ ਆਉਣ ਦੇ ਚੱਲਦੇ ਸ਼ੁੱਕਰਵਾਰ ਦੁਪਹਿਰ ਬੈਂਕ ਦੀ ਸ਼ਾਖਾ ਨੂੰ ਬੰਦ ਕਰ ਦਿੱਤਾ ਗਿਆ। ਬੈਂਕ ਦੇ ਇਕ ਮੁਲਾਜ਼ਮ ਤੋਂ ਮਿਲੀ ਜਾਣਕਾਰੀ ਮੁਤਾਬਕ ਬੈਂਕ ਦੀ ਲੋਨ ਸ਼ਾਖਾ 'ਚ ਕੁਝ ਦਿਨ ਪਹਿਲਾਂ ਇਕ ਬੈਂਕ ਅਧਿਕਾਰੀ ਟਰਾਂਸਫਰ ਹੋ ਕੇ ਆਇਆ ਸੀ, ਜਿਸ ਨੂੰ ਸਿਹਤ ਸਬੰਧੀ ਕੁਝ ਦਿੱਕਤਾਂ ਆ ਰਹੀਆਂ ਸਨ। ਮੁਲਾਜ਼ਮਾਂ ਨੇ ਦੱਸਿਆ ਕਿ ਉਪਰੋਕਤ ਬੈਂਕ ਅਧਿਕਾਰੀ ਨੇ ਜਦੋਂ ਆਪਣਾ ਟੈਸਟ ਕਰਵਾਇਆ ਤਾਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ, ਜਿਸ ਉਪਰੰਤ ਸ਼ੁੱਕਰਵਾਰ ਜ਼ਿਲ੍ਹਾ ਸਿਹਤ ਮਹਿਕਮੇ ਦੀ ਟੀਮ ਨੇ ਬੈਂਕ 'ਚ ਪਹੁੰਚ ਕੇ ਕਰੀਬ 45 ਮੁਲਾਜ਼ਮਾਂ ਦੇ ਸੈਂਪਲ ਲਏ ਸਨ, ਜਿਨ੍ਹਾਂ 'ਚੋਂ 7 ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਇਸ ਸਬੰਧੀ ਜ਼ਿਲਾ ਐਪੀਡੀਮਾਲੋਜਿਸਟ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਉਪਰੋਕਤ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪਾਜ਼ੇਟਿਵ ਪਾਏ ਗਏ ਮੁਲਾਜ਼ਮਾਂ 'ਚ 4 ਜ਼ਿਲ੍ਹੇ ਦੇ ਅਤੇ 3 ਜ਼ਿਲ੍ਹੇ ਦੇ ਬਾਹਰ ਦੇ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਉਪਰੋਕਤ ਬੈਂਕ ਨੂੰ ਅਗਲੇ 3 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ, ਜਦਕਿ ਬੈਂਕ ਦੀ ਸ਼ਾਖਾ ਨੂੰ ਸੈਨੀਟਾਈਜ਼ ਵੀ ਕਰਵਾਇਆ ਗਿਆ ਹੈ।
ਲੋਕ ਇਨਸਾਫ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਮੋਤੀ ਮਹਿਲ ਦਾ 7 ਨੂੰ ਕਰੇਗੀ ਘਿਰਾਓ
NEXT STORY