ਬਠਿੰਡਾ, (ਸੁਖਵਿੰਦਰ)- ਪੁਲਸ ਨੇ ਛੇੜਛਾੜ ਅਤੇ ਮੁਲਜ਼ਮਾਂ ਦਾ ਵਿਰੋਧ ਕਰਨ 'ਤੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨ ਦੇ ਦੋ ਮਾਮਲਿਆਂ 'ਚ 7 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸੰਤੋਸ਼ ਰਾਮ ਵਾਸੀ ਬਸੰਤ ਬਿਹਾਰ ਨੇ ਸਿਵਲ ਲਾਈਨ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਬੀਤੇ ਦਿਨੀਂ ਉਸ ਦੀ ਭੈਣ ਗਲੀ 'ਚੋਂ ਜਾ ਰਹੀ ਸੀ। ਇਸ ਦੌਰਾਨ ਗਲੀ ਦੀ ਇਕ ਦੁਕਾਨ 'ਚ ਬੈਠੇ ਗੁਰਦਾਸ ਸਿੰਘ, ਆਤਮਾ ਸਿੰਘ ਅਤੇ ਗੋਰਾ ਸਿੰਘ ਵਾਸੀ ਸਿਵੀਆ ਨੇ ਉਸ ਦੀ ਭੈਣ ਨਾਲ ਛੇੜਛਾੜ ਕੀਤੀ ਅਤੇ ਅਸ਼ਲੀਲ ਸ਼ਬਦ ਬੋਲੇ। ਇਸ ਤੋਂ ਬਾਅਦ ਉਸ ਦੀ ਭੈਣ ਵੱਲੋਂ ਉਸ ਨੂੰ ਉਕਤ ਘਟਨਾ ਦੀ ਜਾਣਕਾਰੀ ਦਿੱਤੀ ਗਈ ਅਤੇ ਜਦੋਂ ਉਹ ਉਕਤ ਵਿਕਅਤੀਆਂ ਕੋਲ ਉਲਾਂਭਾ ਦੇਣ ਲਈ ਗਿਆ ਤਾਂ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ।
ਇਕ ਹੋਰ ਮਾਮਲੇ 'ਚ ਬਠਿੰਡਾ ਵਾਸੀ ਇਕ ਲੜਕੀ ਨੇ ਕੈਂਟ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਅਜੀਤ ਰੋਡ 'ਤੇ ਆਪਣੀ ਸਹੇਲੀ ਨਾਲ ਸਕੂਟਰੀ 'ਤੇ ਜਾ ਰਹੀ ਸੀ ਤਾਂ ਅਜੀਤ ਰੋਡ 'ਤੇ ਗਲੀ 'ਚ ਖੜ੍ਹੇ ਅਣਪਛਾਤੇ 4 ਕਾਰ ਸਵਾਰਾਂ ਨੇ ਉਨ੍ਹਾਂ ਨੂੰ ਘੇਰ ਕੇ ਅਸ਼ਲੀਲ ਹਰਕਤਾਂ ਕੀਤੀਆਂ। ਪੁਲਸ ਨੇ ਉਕਤ ਸਾਰੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਕਾਂਗਰਸ ਨੇ ਵਧੀਆ ਅਧਿਕਾਰੀਆਂ ਨੂੰ ਦੁਬਾਰਾ ਫੀਲਡ 'ਚ ਉਤਾਰਿਆ
NEXT STORY