ਅੰਮ੍ਰਿਤਸਰ— ਅੰਮ੍ਰਿਤਸਰ ਦੇ ਜੋੜਾ ਫਾਟਕ 'ਤੇ ਸ਼ੁੱਕਰਵਾਰ ਸ਼ਾਮ ਟਰੇਨ ਹਾਦਸੇ 'ਚ ਕਈ ਲੋਕਾਂ ਦੀ ਮੌਤ ਹੋਣ ਦੇ ਬਾਅਦ ਸ਼ਨੀਵਾਰ ਨੂੰ ਜਲੰਧਰ-ਅੰਮ੍ਰਿਤਸਰ ਮਾਰਗ 'ਤੇ ਰੇਲ ਸੇਵਾ ਪ੍ਰਭਾਵਿਤ ਹੋਈ ਹੈ। ਦੁਰਘਟਨਾ ਸਥਾਨ 'ਤੇ ਅੱਜ ਵੀ ਕਾਫੀ ਭੀੜ ਹੋਣ ਕਾਰਨ ਕਈ ਗੱਡੀਆਂ ਨਹੀਂ ਚੱਲ ਰਹੀਆਂ ਹਨ। ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਵੱਲ ਆਉਣ-ਜਾਣ ਵਾਲੀਆਂ ਪੰਜ ਟਰੇਨਾਂ ਦੇ ਰਸਤੇ ਬਦਲੇ ਗਏ ਹਨ, ਜੋ ਅੰਮ੍ਰਿਤਸਰ ਤੋਂ ਵਾਇਆ ਤਰਨਤਾਰਨ ਹੋ ਕੇ ਲੰਘ ਰਹੀਆਂ ਹਨ ਅਤੇ 8 ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਜਿਨ੍ਹਾਂ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ, ਉਨ੍ਹਾਂ 'ਚ ਅੰਮ੍ਰਿਤਸਰ-ਨਵੀਂ ਦਿੱਲੀ (12460), ਨਵੀਂ ਦਿੱਲੀ ਤੋਂ ਜਲੰਧਰ (14681), ਅੰਮ੍ਰਿਤਸਰ-ਹਰਿਦੁਆਰ (12054), ਹਰਿਦੁਆਰ-ਅੰਮ੍ਰਿਤਸਰ (12053), ਅੰਮ੍ਰਿਤਸਰ-ਜਲੰਧਰ ਸਿਟੀ ਪੈਸੇਂਜਰ (74642), ਅੰਮ੍ਰਿਤਸਰ-ਜਲੰਧਰ ਸਿਟੀ ਪੈਸੇਂਜਰ (74644), ਅੰਮ੍ਰਿਤਸਰ-ਪਠਾਨਕੋਟ ਸਿਟੀ ਪੈਸੇਂਜਰ (74675) ਅਤੇ ਪਠਾਨਕੋਟ-ਅੰਮ੍ਰਿਤਸਰ ਸਿਟੀ ਪੈਸੇਂਜਰ (74572) ਸ਼ਾਮਲ ਹਨ।
ਪੰਜ ਟਰੇਨਾਂ ਦੇ ਰਸਤੇ ਬਦਲੇ ਗਏ ਹਨ, ਜਿਨ੍ਹਾਂ 'ਚ ਅੰਮ੍ਰਿਤਸਰ-ਗੋਲਡਨ ਟੈਂਪਲ ਮੇਲ (12904), ਅੰਮ੍ਰਿਤਸਰ-ਦਹਿਰਾਦੂਨ (14632), ਸ੍ਰੀ ਨਾਂਦੇੜ ਸਾਹਿਬ-ਅੰਮ੍ਰਿਤਸਰ ਐਕਸਪ੍ਰੈੱਸ (12715), ਕੋਚੂਵੇਲੀ-ਅੰਮ੍ਰਿਤਸਰ ਐਕਸਪ੍ਰੈੱਸ (12483), ਨਵੀਂ ਦਿੱਲੀ-ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ (12459) ਸ਼ਾਮਲ ਹਨ।
ਅੰਮ੍ਰਿਤਸਰ ਰੇਲ ਹਾਦਸਾ : ਸਰਕਾਰੀ ਹਸਪਤਾਲ ਫੇਲ, ਰਾਤੋ-ਰਾਤ ਜ਼ਖਮੀ ਨਿਜੀ ਹਸਪਤਾਲਾਂ 'ਚ ਸ਼ਿਫਟ (ਵੀਡੀਓ)
NEXT STORY