ਅੰਮ੍ਰਿਤਸਰ (ਰਮਨਦੀਪ ਸੋਢੀ) : ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਵਾਪਰੇ ਦਰਦਨਾਕ ਹਾਦਸੇ ਦੌਰਾਨ ਜ਼ਖਮੀਂ ਹੋਏ ਲੋਕਾਂ ਨੂੰ ਤੁਰੰਤ ਇੱਥੋਂ ਦੇ ਗੁਰੂ ਨਾਨਕ ਦੇਵ ਹਸਪਤਾਲ ਭਰਤੀ ਕਰਾਇਆ ਗਿਆ ਪਰ ਸਰਕਾਰੀ ਤੰਤਰ ਦਾ ਇੰਨਾ ਬੁਰਾ ਹਾਲ ਸੀ ਕਿ ਜ਼ਖਮੀਆਂ ਦੇ ਪਰਿਵਾਰਾਂ ਨੇ ਰਾਤੋ-ਰਾਤ ਆਪਣੇ ਮਰੀਜ਼ਾਂ ਨੂੰ ਪ੍ਰਾਈਵਟ ਹਸਪਤਾਲਾਂ 'ਚ ਸ਼ਿਫਟ ਕਰਵਾ ਲਿਆ।
ਜਦੋਂ 'ਜਗਬਾਣੀ' ਦੀ ਟੀਮ ਰਾਤ ਦੇ ਸਮੇਂ ਹਸਪਤਾਲ ਪੁੱਜੀ ਤਾਂ 5 ਦੇ ਕਰੀਬ ਜ਼ਖਮੀਂ ਹੀ ਹਸਪਤਾਲ 'ਚ ਮੌਜੂਦ ਸਨ, ਜਦੋਂ ਕਿ ਡਾਕਟਰਾਂ ਦਾ ਕਹਿਣਾ ਸੀ ਕਿ ਦੂਜੇ ਵਾਰਡਾਂ 'ਚ ਵੀ ਹਾਦਸੇ ਦੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਕੁਝ ਦਾ ਆਪਰੇਸ਼ਨ ਕੀਤਾ ਜਾ ਰਿਹਾ ਹੈ। ਇਸ ਘਟਨਾ ਦੇ ਲਈ ਸਰਕਾਰੀ ਹਸਪਤਾਲ ਬਿਲਕੁਲ ਤਿਆਰ ਨਹੀਂ ਸੀ ਕਿਉਂਕਿ ਹਸਪਤਾਲ ਦੇ ਅਮਰਜੈਂਸੀ ਵਾਰਡ 'ਚ ਹੀ ਇਸ ਹਾਦਸੇ ਦੇ 3-4 ਘੰਟੇ ਬਾਅਦ ਖਰਾਬ ਲਾਈਟਾਂ ਨੂੰ ਬਦਲਿਆ ਜਾ ਰਿਹਾ ਸੀ ਅਤੇ ਵੈਂਟੀਲੇਟਰਾਂ ਦੀ ਵੀ ਘਾਟ ਸਨ। ਹਾਲਾਂਕਿ ਪ੍ਰਸ਼ਾਸਨ ਵਲੋਂ ਕਿਹਾ ਗਿਆ ਸੀ ਕਿ 100 ਦੇ ਕਰੀਬ ਡਾਕਟਰਾਂ ਅਤੇ ਨਰਸਾਂ ਨੂੰ ਤਾਇਨਾਤ ਕੀਤਾ ਗਿਆ ਪਰ ਇਹ ਲੋਕ ਵੀ ਕੀ ਕਰ ਲੈਣਗੇ, ਜਦੋਂ ਹਸਪਤਾਲ 'ਚ ਸਹੂਲਤਾਂ ਹੀ ਪੂਰੀਆਂ ਨਹੀਂ ਹੋਣਗੀਆਂ।
ਇਸੇ ਕਾਰਨ ਸਰਕਾਰੀ ਤੰਤਰ ਤੋਂ ਲੋਕਾਂ ਦਾ ਭਰੋਸਾ ਉੱਠ ਚੁੱਕਾ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਹਾਲਾਤ ਬਹੁਤ ਭਿਆਨਕ ਸਨ ਅਤੇ ਇਕ ਤੋਂ ਬਾਅਦ ਇਕ ਐਂਬੂਲੈਂਸ ਹਸਪਤਾਲ 'ਚ ਆ ਰਹੀ ਸੀ। ਲੋਕਾਂ ਦਾ ਕਹਿਣਾ ਸੀ ਕਿ ਡਾਕਟਰਾਂ ਨੇ ਤਾਂ ਆਪਣੇ ਵਲੋਂ ਪੂਰੀ ਇਨਸਾਨੀਅਤ ਦਿਖਾਈ ਪਰ ਜੋ ਸਰਕਾਰੀ ਸਹੂਲਤਾਂ ਹਸਪਤਾਲ 'ਚ ਨਹੀਂ ਹਨ, ਉਨ੍ਹਾਂ 'ਚ ਡਾਕਟਰ ਵੀ ਕੀ ਕਰ ਸਕਦੇ ਹਨ। ਵੱਡਾ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਜੇਕਰ ਸਰਕਾਰਾਂ ਦਾਅਵੇ ਕਰਦੀਆਂ ਹਨ ਤਾਂ ਸਰਕਾਰੀ ਹਸਪਤਾਲਾਂ 'ਚ ਪ੍ਰਾਈਵੇਟ ਹਸਪਤਾਲਾਂ ਵਰਗੀਆਂ ਸਹੂਲਤਾਵਾਂ ਕਿਉਂ ਨਹੀਂ ਮੁਹੱਈਆ ਕਰਾਈਆਂ ਜਾਂਦੀਆਂ। ਲੋਕਾਂ ਨੂੰ ਸਰਕਾਰੀ ਤੰਤਰ 'ਤੇ ਭਰੋਸਾ ਨਾ ਹੋਣ ਹੀ ਸਰਕਾਰ 'ਤੇ ਪ੍ਰਸ਼ਾਸਨ 'ਤੇ ਬਹੁਤ ਵੱਡਾ ਸਵਾਲ ਹੈ।
ਪਰਾਲੀ ਸੰਭਾਲ ਲਈ ਖਰੀਦੀ ਮਸ਼ੀਨਰੀ ਦੀ ਹੋਵੇ ਸੀ. ਬੀ. ਆਈ. ਜਾਂਚ : ਸੁਖਬੀਰ ਬਾਦਲ
NEXT STORY