ਮੋਹਾਲੀ (ਪ੍ਰਦੀਪ ਸਿੰਘ) : ਚੀਨ ਤੋਂ ਸ਼ੁਰੂ ਹੋਏ ਕੋਰੋਨਾ ਨੇ ਆਪਣੇ ਪੈਰ ਪੰਜਾਬ 'ਚ ਪੂਰੀ ਤਰ੍ਹਾਂ ਪਸਾਰ ਲਏ ਹਨ। ਜਲੰਧਰ ਅਤੇ ਮੋਹਾਲੀ 'ਚ ਲਗਾਤਾਰ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਹੁਣ ਤਾਜ਼ਾ ਮਾਮਲੇ 'ਚ ਮੋਹਾਲੀ ਦੇ 6 ਕੇਸ ਸਾਹਮਣੇ ਆਏ ਹਨ। ਇਨ੍ਹਾਂ 'ਚ 3 ਕੋਰੋਨਾ ਪਾਜ਼ੇਟਿਵ ਮਰੀਜ਼ ਜਵਾਹਰਪੁਰ ਪਿੰਡ ਦੇ ਹਨ ਅਤੇ 6 ਕੋਰੋਨਾ ਪਾਜ਼ੇਟਿਵ ਮਰੀਜ਼ ਨਾਂਦੇੜ ਸਾਹਿਬ ਤੋਂ ਆਏ ਮੋਹਾਲੀ ਦੇ ਹਨ। ਅੱਜ ਮੋਹਾਲੀ 'ਚ ਕੁੱਲ 9 ਕੇਸ ਸਾਹਮਣੇ ਆਏ ਹਨ।
ਮੋਹਾਲੀ ਦੇ ਡੇਰਾਬੱਸੀ ਸਥਿਤ ਪਿੰਡ ਜਵਾਹਰਪੁਰ 'ਚ ਬੁੱਧਨਾਰ ਨੂੰ 3 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ 'ਚ 15 ਸਾਲਾ ਦੀ ਕੁੜੀ ਸਮੇਤ ਉਸ ਦੀ ਮਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਤੀਜੇ ਵਿਅਕਤੀ ਦੀ ਅਜੇ ਉਮਰ ਦਾ ਪਤਾ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਪਿੰਡ ਜਵਾਹਰਪੁਰ 'ਚ ਵੀ ਕੋਰੋਨਾ ਗਿਣਤੀ 45 ਹੋ ਗਈ ਹੈ, ਜਦੋਂਕਿ ਮੋਹਾਲੀ 'ਚ ਕੋਰੋਨਾ ਪੀੜਤਾਂ ਦੀ ਗਿਣਤੀ 73 'ਤੇ ਪੁੱਜ ਗਈ ਹੈ।
ਇਹ ਵੀ ਪੜ੍ਹੋ ► ਲੁਧਿਆਣਾ 'ਚ 'ਕੋਰੋਨਾ ਬਲਾਸਟ', ਇੱਕਠੇ 11 ਕੇਸ ਆਏ ਸਾਹਮਣੇ
ਇੱਥੇ ਇਹ ਦੱਸ ਦਈਏ ਕਿ ਨਾਂਦੇੜ ਸਾਹਿਬ 'ਚ ਗਏ ਜੱਥੇ ਦੇ ਲੋਕ 70 ਸੈਕਟਰ 'ਚ ਰਹਿ ਰਹੇ ਸਨ, ਜਿੱਥੇ ਉਨ੍ਹਾਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ 'ਚੋਂ 41 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਦੱਸ ਦਈਏ ਕਿ ਮੋਹਾਲੀ 'ਚ 73 ਪਾਜ਼ੇਟਿਵ ਮਰੀਜ਼ਾਂ 'ਚੋਂ 41 ਕੇਸ ਐਕਟਿਵ ਹਨ, ਜਦੋਂਕਿ 2 ਦੀ ਮੌਤ ਹੋ ਗਈ ਹੈ ਅਤੇ 30 ਵਿਅਕਤੀ ਰਿਕਵਰ ਹੋ ਕੇ ਘਰ ਵੀ ਚਲੇ ਗਏ ਹਨ।
ਪੰਜਾਬ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 374 ਤੱਕ ਪਹੁੰਚਿਆ
ਪੰਜਾਬ 'ਚ ਕੋਰੋਨਾ ਵਾਇਰਸ ਦੇ ਕੁੱਲ 374 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੇ ਜਲੰਧਰ 'ਚ ਕੋਰੋਨਾ ਵਾਇਰਸ ਦੇ 86, ਮੋਹਾਲੀ 'ਚ 73, ਪਠਾਨਕੋਟ 'ਚ 25, ਨਵਾਂਸ਼ਹਿਰ 'ਚ 22, 'ਚ ਕੇਸ, ਬਠਿੰਡਾ ਲੁਧਿਆਣਾ 'ਚ 29, ਅੰਮ੍ਰਿਤਸਰ 'ਚ 14, ਮਾਨਸਾ 'ਚ 13, ਪਟਿਆਲਾ 'ਚ 63, ਹੁਸ਼ਿਆਰਪੁਰ 'ਚ 11, ਤਰਨਾਰਨ 8 ਮੋਗਾ 'ਚ 4, ਰੋਪੜ 'ਚ 3, ਫਰੀਦਕੋਟ 'ਚ 5, ਸੰਗਰੂਰ 'ਚ 3, ਬਰਨਾਲਾ 'ਚ 2, ਫਗਵਾੜਾ 3, ਕਪੂਰਥਲਾ 3, ਫਤਿਹਗੜ੍ਹ ਸਾਹਿਬ 'ਚ 2, ਮੁਕਤਸਰ 'ਚ 1, ਗੁਰਦਾਸਪੁਰ 'ਚ 1 ਅਤੇ ਫਿਰੋਜ਼ਪੁਰ 'ਚ 1 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ ► 'ਕੋਰੋਨਾ' ਕਾਰਨ ਜਲੰਧਰ 'ਚ ਚੌਥੀ ਮੌਤ, ਪੰਜਾਬ 'ਚ ਮੌਤਾਂ ਦਾ ਅੰਕੜਾ 20 ਤੱਕ ਪੁੱਜਾ ► ਮੋਹਾਲੀ : ਪਿੰਡ ਜਵਾਹਰਪੁਰ 'ਚ ਕੋਰੋਨਾ ਦੇ 2 ਨਵੇਂ ਕੇਸਾਂ ਦੀ ਪੁਸ਼ਟੀ, ਜਾਣੋ ਪੰਜਾਬ ਦੇ ਤਾਜ਼ਾ ਹਾਲਾਤ
ਪਰਮਿੰਦਰ ਢੀਂਡਸਾ ਬਣੇ ਮਿਸਾਲ, ਧੀ ਦੇ ਜਨਮਦਿਨ ’ਤੇ ਵੰਡੇ 15 ਹਜ਼ਾਰ ਸੈਨੇਟਾਈਜ਼ਰ
NEXT STORY