ਲੁਧਿਆਣਾ (ਤਰੁਣ) : ਇਹ ਖ਼ਬਰ ਉਨ੍ਹਾਂ ਮਾਤਾ-ਪਿਤਾ ਲਈ ਹੈ, ਜਿਨ੍ਹਾਂ ਦੇ ਘਰ ਦੇ ਅੱਗਿਓਂ ਬਿਜਲੀ ਦੀਆਂ ਨੰਗੀਆਂ ਹਾਈ ਵੋਲਟੇਜ ਤਾਰਾਂ ਲੰਘਦੀਆਂ ਹਨ। ਘਟਨਾ ਐਤਵਾਰ ਸ਼ਾਮ ਬਲੋਕੀ ਰੋਡ, ਬਾਵਾ ਕਾਲੋਨੀ ਦੀ ਗਲੀ ਨੰ. 2, ਹੈਬੋਵਾਲ ਇਲਾਕੇ ਦੀ ਹੈ, ਜਿਥੇ ਘਰ ਅੱਗਿਓਂ ਲੰਘ ਰਹੀ ਬਿਜਲੀ ਦੀ ਹਾਈ ਵੋਲਟੇਜ ਤਾਰ ’ਚ ਫਸਿਆ ਪਤੰਗ ਕੱਢਦੇ ਸਮੇਂ ਇਕ 10 ਸਾਲਾ ਮਾਸੂਮ ਬੁਰੀ ਤਰ੍ਹਾਂ ਝੁਲਸ ਗਿਆ। ਬਾਵਾ ਕਾਲੋਨੀ ਵੈੱਲਫੇਅਰ ਸੋਸਾਇਟੀ ਦੇ ਮੈਂਬਰ ਵਿਮਲ ਭੱਟੀ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਵਨੀਤ ਕੌਸ਼ਲ ਦਾ 10 ਸਾਲਾ ਬਿੰਨੀ ਬੇਟਾ ਛੱਤ ’ਤੇ ਦੋਸਤਾਂ ਨਾਲ ਖੇਡ ਰਿਹਾ ਸੀ ਤਾਂ ਉਸੇ ਸਮੇਂ ਇਕ ਪਤੰਗ ਘਰ ਦੇ ਸਾਹਮਣਿਓਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ’ਚ ਜਾ ਫਸਿਆ। ਬਿੰਨੀ ਘਰ ਦੀ ਛੱਤ ’ਤੇ ਇਕ ਡੰਡੇ ਨਾਲ ਪਤੰਗ ਕੱਢਣ ਲੱਗਾ। ਡੰਡਾ ਲੋਹੇ ਦਾ ਸੀ।
ਇਹ ਵੀ ਪੜ੍ਹੋ : ਬਿਜਲੀ ਸਰਕਟ ਸ਼ਾਟ ਕਾਰਨ ਕੰਪਿਊਟਰ ਦੀ ਦੁਕਾਨ ’ਚ ਅੱਗ ਲੱਗੀ
ਮਾਸੂਮ ਕਰੰਟ ਲੱਗਣ ਦੀ ਜਾਣਕਾਰੀ ਤੋਂ ਅਣਜਾਣ ਸੀ। ਜਿਵੇਂ ਹੀ ਬਿੰਨੀ ਨੇ ਡੰਡੇ ਨਾਲ ਬਿਜਲੀ ਦੀਆਂ ਤਾਰਾਂ ਵਿਚ ਫਸਿਆ ਪਤੰਗ ਕੱਢਣ ਦਾ ਯਤਨ ਕੀਤਾ ਤਾਂ ਕਰੰਟ ਲੱਗਣ ਨਾਲ ਉਹ ਬੁਰੀ ਤਰ੍ਹਾਂ ਝੁਲਸ ਲਿਆ। ਕਰੰਟ ਲੱਗਣ ਨਾਲ ਜ਼ਬਰਦਸਤ ਝਟਕਾ ਲੱਗਾ ਅਤੇ ਉਹ ਦੂਰ ਜਾ ਡਿੱਗਾ। ਉਸ ਦੇ ਹੱਥ ਅਤੇ ਚਿਹਰਾ ਬੁਰੀ ਤਰ੍ਹਾਂ ਝੁਲਸ ਗਏ, ਜਿਸ ਨੂੰ ਡੀ. ਐੱਮ. ਸੀ. ਹਸਪਤਾਲ ਲਿਜਾਇਆ ਗਿਆ, ਜਿਥੇ ਬਿੰਨੀ ਦੀ ਹਾਲਤ ਗੰਭੀਰ ਹੈ। ਇਸ ਹਾਦਸੇ ਤੋਂ ਬਾਅਦ ਕਾਲੋਨੀ ਦੇ ਲੋਕਾਂ ’ਚ ਕਾਫੀ ਖੌਫ ਹੈ। ਚੌਕਸੀ ਵਜੋਂ ਜ਼ਿਆਦਾਤਰ ਪੇਰੈਂਟਸ ਬੱਚਿਆਂ ਨੂੰ ਛੱਤ ’ਤੇ ਖੇਡਣ ਜਾਣ ਤੋਂ ਰੋਕ ਰਹੇ ਹਨ।
ਇਹ ਵੀ ਪੜ੍ਹੋ : ਵਿੱਤ ਵਿਭਾਗ ਵੱਲੋਂ ਸ਼ੱਕੀ ਲੈਣ-ਦੇਣ ਲਈ 4 ਮੁਅੱਤਲ, ਕਈਆਂ ਨੂੰ ''ਕਾਰਨ ਦੱਸੋ'' ਨੋਟਿਸ ਜਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਅਕਾਲੀ ਦਲ ਦੇ ਫ਼ੈਸਲੇ ਤੋਂ ਪਹਿਲਾਂ ਜਗਮੀਤ ਬਰਾੜ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ
NEXT STORY