ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ)-ਥਾਣਾ ਝਬਾਲ ਦੇ ਕਸਬਾ ਗੱਗੋਬੂਹਾ ਸਥਿਤ ਸੁਕਰਵਾਰ ਨੂੰ ਪੁਰਾਣੀ ਰੰਜਿਸ਼ ਦੇ ਚੱਲਦਿਆਂ 2 ਸਿਆਸੀ ਗਰੁੱਪਾਂ 'ਚ ਹੋਈ ਲੜਾਈ ਐਨਾ ਭਿਆਨਕ ਰੂਪ ਧਾਰਨ ਕਰ ਗਈ ਕਿ ਇੱਟ ਵੱਟੇ, ਕਿਰਪਾਨਾਂ ਅਤੇ ਗੋਲੀਆਂ ਤੱਕ ਚੱਲਣ ਦੇ ਇਕ ਦੂਜੇ ਉਪਰ ਦੋਹਾਂ ਧਿਰਾਂ ਵੱਲੋਂ ਦੋਸ਼ ਲਾਏ ਗਏ। ਵਾਰਦਾਤ ਦੀ ਸੂਚਨਾਂ ਮਿਲਦਿਆਂ ਹੀ ਥਾਣਾ ਝਬਾਲ ਦੇ ਐੱਸ.ਐੱਚ.ਓ. ਇੰ. ਹਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ 'ਤੇ ਹਲਾਤ 'ਤੇ ਕਾਬੂ ਪਾਇਆ ਗਿਆ। ਇਸ ਝੜਪ 'ਚ ਦੋਹਾਂ ਧਿਰਾਂ ਦੇ 3 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਪੁਲਿਸ ਵੱਲੋਂ ਪੁੱਸ਼ਟੀ ਕੀਤੀ ਗਈ, ਜਿਨ੍ਹਾਂ ਜ਼ਖ਼ਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਇਕ ਧਿਰ ਦੇ ਰਛਪਾਲ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਅੱਡਾ ਗੱਗੋਬੂਆ ਨੇ ਕਾਂਗਰਸੀ ਆਗੂ ਬਲਵਿੰਦਰ ਸਿੰਘ, ਮੰਗਾ ਸਿੰਘ ਭੱਕਰਾ, ਦਰਸ਼ਨ ਸਿੰਘ, ਜਸਪਾਲ ਸਿੰਘ, ਬਚਿੱਤਰ ਸਿੰਘ, ਸਤਪਾਲ ਸਿੰਘ, ਅਤੇ ਹਰਪਾਲ ਸਿੰਘ ਦੀ ਹਾਜ਼ਰੀ 'ਚ ਦੱਸਿਆ ਕਿ ਉਸਦਾ ਪਿਤਾ ਬਲਬੀਰ ਸਿੰਘ ਗ੍ਰਾਮ ਪੰਚਾਇਤ ਅੱਡਾ ਗੱਗੋਬੂਹਾ ਦਾ ਸਰਪੰਚ ਹੋਣ ਕਰਕੇ ਉਨ੍ਹਾਂ ਵੱਲੋਂ ਮੁਖਤਾਰ ਸਿੰਘ ਮੈਂਬਰ ਪੰਚਾਇਤ ਦੇ ਘਰ ਨੂੰ ਜਾਂਦੀ ਗਲੀ ਦਾ ਨਿਰਮਾਣ ਕਰਾਇਆ ਜਾ ਰਿਹਾ ਸੀ ਅਤੇ ਉਸ ਸਮੇਤ ਉਸਦਾ ਪਿਤਾ ਬਲਬੀਰ ਸਿੰਘ, ਭਰਾ ਹਰਗੋਪਾਲ ਸਿੰਘ ਤੇ ਜਸਪਾਲ ਸਿੰਘ ਮੌਕੇ 'ਤੇ ਮੌਜ਼ੂਦ ਸਨ ਕਿ ਇਕ ਗੱਡੀ 'ਚ ਸਵਾਰ ਹਥਿਆਰਬੰਦ ਲੋਕਾਂ ਨਾਲ ਆਏ ਸਾਧਾ ਸਿੰਘ ਪੁੱਤਰ ਸੰਤਾ ਸਿੰਘ ਅਤੇ ਚਰਨਜੀਤ ਸਿੰਘ ਪੁੱਤਰ ਗੁਲਜਾਰ ਸਿੰਘ ਤੋਂ ਇਲਾਵਾ ਅੱਧੀ ਦਰਜਨ ਹੋਰਨਾਂ ਲੋਕਾਂ ਵੱਲੋਂ ਉਨ੍ਹਾਂ 'ਤੇ ਹਮਲਾ ਬੋਲ ਦਿੱਤਾ ਗਿਆ। ਇਸ ਦੌਰਾਂਨ ਇੱਟਾਂ ਵੱਟੇ, ਕਿਰਪਾਨਾਂ ਅਤੇ ਗੋਲੀਆਂ ਚੱਲੀਆਂ ਜਿਸ ਨਾਲ ਹਰਗੋਪਾਲ ਸਿੰਘ ਦੀ ਇਕ ਲੱਤ 'ਚ ਕਿਰਪਾਨ ਅਤੇ ਪਿੱਠ 'ਚ ਗੋਲੀ ਵੱਜਣ ਤੋਂ ਇਲਾਵਾ ਉਸਦੇ ਪਿਤਾ ਬਲਬੀਰ ਸਿੰਘ ਦੇ ਵੀ ਸਿਰ 'ਚ ਸੱਟਾਂ ਵੱਜੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਮੌਕੇ 'ਤੇ ਪੁਲਿਸ ਬੁਲਾਈ ਗਈ ਅਤੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਕਸੇਲ ਵਿਖੇ ਭਰਤੀ ਕਰਾਇਆ ਗਿਆ ਹੈ।
ਦੂਜੀ ਧਿਰ ਦੇ ਸਾਧਾ ਸਿੰਘ ਪੁੱਤਰ ਸੰਤਾਂ ਸਿੰਘ ਨੇ ਉਕਤ ਦੋਸ਼ਾਂ ਨੂੰ ਨਿਕਾਰਦਿਆਂ ਦੱਸਿਆ ਕਿ ਹਮਲਾ ਉਨ੍ਹਾਂ ਨਹੀਂ ਬਲਕਿ ਬਲਬੀਰ ਸਿੰਘ ਸਰਪੰਚ ਅਤੇ ਉਸਦੇ ਸਮਰਥਕਾਂ ਵੱਲੋਂ ਉਨ੍ਹਾਂ 'ਤੇ ਸਰਪੰਚੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਕੀਤਾ ਗਿਆ ਜਦੋਂ ਉਹ ਆਪਣੇ ਸਾਥੀ ਸਮੇਤ ਗੱਡੀ 'ਚ ਸਵਾਰ ਹੋ ਕੇ ਅੱਡਾ ਗੱਗੋਬੂਹਾ ਸਥਿਤ ਆਪਣੇ ਇਕ ਦੋਸਤ ਦੇ ਘਰ ਗਿਆ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਉਸਦੇ ਘਰੋਂ ਨਿਕਲਿਆ ਤਾਂ ਪਹਿਲਾਂ ਤੋਂ ਹੀ ਹਮਲਾ ਕਰਨ ਦੀ ਯੋਜਨਾ ਨਾਲ ਮੌਕੇ 'ਤੇ ਮੌਜ਼ੂਦ ਸਰਪੰਚ ਬਲਬੀਰ ਸਿੰਘ, ਉਸਦੇ ਲੜਕੇ ਰਛਪਾਲ ਸਿੰਘ, ਹਰਗੋਪਾਲ ਸਿੰਘ, ਜਸਪਾਲ ਸਿੰਘ ਅਤੇ ਹੋਰਨਾਂ ਵੱਲੋਂ ਉਸ 'ਤੇ ਹਮਲਾ ਕਰਦਿਆਂ ਇੱਟਾਂ ਰੋੜਿਆਂ ਨਾਲ ਉਸ ਗੱਡੀ ਭੰਨ ਸੁੱਟੀ ਅਤੇ ਡਾਂਗਾਂ ਸੋਟਿਆਂ ਨਾਲ ਉਨ੍ਹਾਂ ਦੀ ਵੀ ਮਾਰਕੁਟਾਈ ਕੀਤੀ ਅਤੇ ਕਿਰਪਾਨਾਂ ਨਾਲ ਹਮਲਾ ਕਰਦਿਆਂ ਚਰਨਜੀਤ ਸਿੰਘ ਨੂੰ ਗੰਭੀਰ ਸੱਟਾਂ ਮਾਰੀਆਂ ਗਈਆਂ। ਸਾਧਾ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਰਛਪਾਲ ਸਿੰਘ ਨਾਮੀ ਵਿਅਕਤੀ ਦੇ ਘਰ ਲੁਕ ਕੇ ਜਾਨ ਬਚਾਈ ਗਈ। ਉਸ ਨੇ ਦੱਸਿਆ ਕਿ ਚਰਨਜੀਤ ਸਿੰਘ ਨੂੰ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ।
ਕੀ ਕਹਿਣੈ ਥਾਣਾ ਮੁੱਖੀ ਝਬਾਲ ਇੰ. ਹਰਪ੍ਰੀਤ ਸਿੰਘ ਦਾ
ਥਾਣਾ ਮੁੱਖੀ ਝਬਾਲ ਇੰ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਸਬਾ ਗੱਗੋਬੂਹਾ ਵਿਖੇ ਹੋਈ ਲੜਾਈ ਸਬੰਧੀ ਪਤਾ ਚਲਦਿਆਂ ਹੀ ਉਹ ਏ.ਐੱਸ.ਆਈ ਹਰਸਾ ਸਿੰਘ, ਏ.ਐੱਸ.ਆਈ. ਦੇਸਰਾਜ ਸਿੰਘ, ਏ.ਐੱਸ.ਆਈ, ਬਲਜੀਤ ਸਿੰਘ ਅਤੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਦੋਹਾਂ ਧਿਰਾਂ 'ਚ ਇੱਟ ਵੱਟਾਂ ਅਤੇ ਡਾਗਾਂ ਸੋਟੇ ਆਦਿ ਚੱਲੇ ਹਨ ਪ੍ਰੰਤੂ ਗੋਲੀਆਂ ਚੱਲਣ ਦਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਦੇ 3 ਲੋਕ ਜ਼ਖਮੀ ਹੋਏ ਹਨ ਜਿਨ੍ਹਾਂਨੂੰ ਡਾਕਟਰੀ ਸਹੂਲਤ ਲਈ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਦੀਆਂ ਸ਼ਿਕਾਇਤਾਂ ਪੁੱਜੀਆਂ ਹਨ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਬਣਦੀ ਕਾਰਵਾਈ ਕੀਤੀ ਜਾਵੇਗੀ।
ਸਰਕਾਰ ਨੇ ਮੰਨੀਆਂ ਅਕਾਲੀ ਦਲ ਦੀਆਂ ਮੰਗਾਂ, ਪੰਜਾਬ ਭਰ 'ਚੋਂ ਧਰਨੇ ਪ੍ਰਦਰਸ਼ਨ ਖਤਮ
NEXT STORY