ਚੰਡੀਗੜ੍ਹ : ਚੰਡੀਗੜ੍ਹ 'ਚ 18 ਜਨਵਰੀ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਹੀ ਭਾਜਪਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਪਾਰਟੀ ਦੇ ਕੌਂਸਲਰ ਗੁਰਚਰਨ ਕਾਲਾ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਪਹਿਲੀ ਵਾਰ Ground Frost ਦੀ ਚਿਤਾਵਨੀ, ਹਾਲਾਤ ਬਣੇ ਗੰਭੀਰ
ਉਹ ਪਿਛਲੇ ਕਈ ਦਿਨਾਂ ਤੋਂ ਭਾਜਪਾ ਆਗੂਆਂ ਦੇ ਸੰਪਰਕ 'ਚ ਨਹੀਂ ਸਨ। ਗੁਰਚਰਨ ਕਾਲਾ ਹੱਲੋਮਾਜਰਾ ਤੋਂ ਭਾਜਪਾ ਦੇ ਕੌਂਸਲਰ ਸਨ। ਇਹ ਵੀ ਦੱਸ ਦੇਈਏ ਕਿ ਮੇਅਰ ਚੋਣਾਂ ਲਈ ਅੱਜ ਨਾਮਜ਼ਦਗੀਆਂ ਭਰਨ ਦਾ ਆਖ਼ਰੀ ਦਿਨ ਹੈ, ਜਿਸ ਤਹਿਤ ਸਭ ਤੋਂ ਪਹਿਲਾਂ ਕਾਂਗਰਸ ਦੇ ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਜਾਰੀ ਹੋਈ Warning ਮਗਰੋਂ ਵੀ ਨਹੀਂ ਹੋਇਆ ਸੁਧਾਰ, ਪੁਲਸ ਨੇ ਰੰਗੇ ਹੱਥੀਂ ਫੜ੍ਹਿਆ
ਮੇਅਰ ਅਹੁਦੇ ਲਈ ਕਾਂਗਰਸ ਵੱਲੋਂ ਜਸਬੀਰ ਸਿੰਘ ਬੰਟੀ, ਸੀਨੀਅਰ ਡਿਪਟੀ ਮੇਅਰ ਗੁਰਪ੍ਰੀਤ ਸਿੰਘ ਅਤੇ ਡਿਪਟੀ ਮੇਅਰ ਅਹੁਦੇ ਲਈ ਨਿਰਮਲਾ ਦੇਵੀ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ। ਇਸ ਦੌਰਾਨ ਕਾਂਗਰਸੀ ਆਗੂ ਐੱਚ. ਐੱਸ. ਲੱਕੀ ਨੇ ਕਿਹਾ ਕਿ ਉਹ ਮੇਅਰ ਚੋਣਾਂ 'ਚ ਵਿਰੋਧੀ ਪਾਰਟੀਆਂ ਨੂੰ ਸਖ਼ਤ ਟੱਕਰ ਦੇਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਹੜੀ ਮੌਕੇ ਪੰਜਾਬ 'ਚ ਰੂਹ ਕੰਬਾਊ ਘਟਨਾ, ਬੈਟਰੀ ਨੂੰ ਲੱਗੀ ਭਿਆਨਕ ਅੱਗ, ਵਿਅਕਤੀ ਸਣੇ ਕੁੱਤੇ ਦੀ ਦਰਦਨਾਕ ਮੌਤ
NEXT STORY