ਟਾਂਡਾ ਉੜਮੁੜ (ਵਰਿੰਦਰ ਪੰਡਿਤ, ਗੁਪਤਾ, ਜਸਵਿੰਦਰ)- ਪਿੰਡ ਨੰਗਲ ਫ਼ਰੀਦ ਵਾਸੀ ਇਕ ਨੌਜਵਾਨ ਨਾਲ ਕੈਨੇਡਾ ਰਹਿੰਦੀ ਕੁੜੀ ਦਾ ਰਿਸ਼ਤਾ ਕਰਕੇ 19 ਲੱਖ ਰੁਪਏ ਲੈਣ ਵਾਲਾ ਪਰਿਵਾਰ ਹੁਣ ਰਿਸ਼ਤੇ ਤੋਂ ਮੁੱਕਰ ਗਿਆ ਹੈ। ਜਿਸ ਤੋਂ ਬਾਅਦ ਟਾਂਡਾ ਪੁਲਸ ਨੌਜਵਾਨ ਦੇ ਪਿਤਾ ਦੇ ਆਧਾਰ 'ਤੇ ਲੜਕੀ, ਉਸ ਦੇ ਮਾਤਾ ਪਿਤਾ ਅਤੇ ਵਿਚੋਲਿਆਂ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਪ੍ਰਗਟ ਸਿੰਘ ਪੁੱਤਰ ਲਸ਼ਕਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਕੁੜੀ ਜੈਸਮੀਨ ਕੌਰ, ਕੁੜੀ ਦੇ ਪਿਤਾ ਜਗਤਾਰ ਸਿੰਘ ਪੁੱਤਰ ਮੋਹਿੰਦਰ ਸਿੰਘ, ਮਾਤਾ ਦੀਪ ਕੌਰ, ਭਰਾ ਤਾਜਕਨਵਰ ਸਿੰਘ ਵਾਸੀ ਕੇਸੁਪੁਰ ਅਤੇ ਵਿਚੋਲੇ ਹਰਭਜਨ ਕੌਰ ਪਤਨੀ ਕਰਨੈਲ ਸਿੰਘ ਵਾਸੀ ਕੇਸੁਪੁਰ ਅਤੇ ਜੋਗਿੰਦਰ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਪਿੰਡ ਕਲਾਰਾ ਖ਼ਿਲਾਫ਼ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਹਾਈਵੇਅ 'ਤੇ ਪਲਟੀ ਕਾਰ, ਗੁੱਸੇ 'ਚ ਮਾਲਕ ਨੇ ਕਬਾੜੀਏ ਨੂੰ ਸਿਰਫ਼ 50 ਹਜ਼ਾਰ ’ਚ ਵੇਚ ਦਿੱਤੀ ਲਗਜ਼ਰੀ ਗੱਡੀ
ਆਪਣੇ ਬਿਆਨ ਵਿਚ ਪ੍ਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਉਕਤ ਲੋਕਾਂ ਦੇ ਝਾਂਸੇ ਵਿਚ ਆ ਕੇ ਆਪਣੇ ਪੁੱਤਰ ਅਵਤਾਰ ਸਿੰਘ ਦਾ ਰਿਸ਼ਤਾ ਕੈਨੇਡਾ ਰਹਿੰਦੀ ਜੈਸਮੀਨ ਨਾਲ ਕੀਤਾ ਸੀ। ਫੋਟੋ 'ਤੇ ਹੀ ਰਿਸ਼ਤਾ ਕਰਨ ਉਪਰੰਤ ਅਗਸਤ 2020 ਨੂੰ ਕੁੜੀ ਦੇ ਪਰਿਵਾਰ ਦੇ ਮੈਂਬਰ ਅਤੇ ਵਿਚੋਲੇ ਅਵਤਾਰ ਨੂੰ ਸ਼ਗਨ ਪਾ ਕੇ ਗਏ ਸਨ ਅਤੇ ਉਕਤ ਸਾਰਿਆਂ ਨੇ ਵੱਖ-ਵੱਖ ਤਰੀਕੇ ਨਾਲ ਉਨ੍ਹਾਂ ਕੋਲੋਂ 19 ਲੱਖ ਰੁਪਏ ਲਏ ਸਨ ਅਤੇ ਹੁਣ ਉਹ ਰਿਸ਼ਤਾ ਕਰਨ ਤੋਂ ਮੁੱਕਰ ਗਏ ਹਨ। ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਨਰਿੰਦਰ ਸਿੰਘ ਮਾਮਲੇ 'ਤੇ ਹੁਣ ਕਾਰਵਾਈ ਕਰ ਰਹੇ ਹਨ।
ਇਹ ਵੀ ਪੜ੍ਹੋ- ISI ਨਾਲ ਸਬੰਧਤ ਗਿਰੋਹ ਦੇ 6 ਸਾਥੀ ਹਥਿਆਰਾਂ ਸਣੇ ਗ੍ਰਿਫ਼ਤਾਰ, ਵੱਡੀ ਵਾਰਦਾਤ ਨੂੰ ਦੇਣਾ ਚਾਹੁੰਦੇ ਸਨ ਅੰਜਾਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪਨਬੱਸ/PRTC ਦੀ ਹੜਤਾਲ ਕਾਰਨ ਬੱਸਾਂ ਦਾ ਰਿਹਾ ਚੱਕਾ ਜਾਮ, ਮੁੱਖ ਰੂਟ 5 ਘੰਟੇ ਤਕ ਰਹੇ ਪ੍ਰਭਾਵਿਤ
NEXT STORY