ਸੁਰਸਿੰਘ/ਭਿੱਖੀਵਿੰਡ, (ਗੁਰਪ੍ਰੀਤ ਢਿੱਲੋਂ)- ਪੁਲਸ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਕਸਬਾ ਸੁਰਸਿੰਘ ਵਿਖੇ ਅੱਜ ਇਕ ਪੁਰਾਣੀ ਰੰਜਿਸ਼ ਨੂੰ ਲੈ ਕੇ ਇਕ ਵਿਅਕਤੀ ਵੱਲੋਂ ਕੀਤੀ ਫਾਇਰਿੰਗ ਦੌਰਾਨ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਪਿੰਡ ਧੁੰਨ ਦੇ ਵਾਸੀ ਰਣਜੀਤ ਸਿੰਘ ਦੀ ਲਛਮਣ ਸਿੰਘ ਨਾਲ ਕੋਈ ਪੁਰਾਣੀ ਰੰਜਿਸ਼ ਸੀ। ਅੱਜ ਰਣਜੀਤ ਸਿੰਘ ਆਪਣੇ ਭਰਾ ਸੁਰਜੀਤ ਸਿੰਘ ਨਿੱਕਾ ਅਤੇ ਕੁੱਝ ਅਣਪਛਾਤੇ ਸਾਥੀਆਂ ਸਮੇਤ ਪਿੰਡ ਸੁਰਸਿੰਘ ਪੱਤੀ ਨੰਗਲ ਕੀ ਵਿਖੇ ਪਹੁੰਚਿਆ ਤਾਂ ਉਥੇ ਦੋਵਾਂ ਧਿਰਾਂ 'ਚ ਆਪਸੀ ਟਕਰਾਅ ਹੋ ਗਿਆ।
ਇਸ ਦੌਰਾਨ ਰਣਜੀਤ ਸਿੰਘ ਵੱਲੋਂ ਕੀਤੀ ਫਾਇਰਿੰਗ ਨਾਲ ਲਛਮਣ ਸਿੰਘ ਤੇ ਰਾਮ ਸਿੰਘ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੁੱਢਲੀ ਜਾਂਚ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਮੌਕੇ 'ਤੇ ਇਕੱਤਰ ਸਥਾਨਕ ਵਾਸੀਆਂ ਵੱਲੋਂ ਮੁਲਜ਼ਮ ਨੂੰ ਪਿਸਤੌਲ ਸਮੇਤ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ।
ਰੇਤਾ ਨਾਲ ਲੱਦੀ ਟਰੈਕਟਰ-ਟਰਾਲੀ ਸਣੇ ਕਾਬੂ
NEXT STORY