ਲੁਧਿਆਣਾ (ਮੁਕੇਸ਼) : ਫੋਕਲ ਪੁਆਇੰਟ ਜਮਾਲਪੁਰ ਕਾਲੋਨੀ ਅਰਬਨ ਅਸਟੇਟ ਫੇਜ਼-1 ਸਥਿਤ ਮਾਰਕੀਟ ਦੀ ਪਾਰਕਿੰਗ ’ਚ ਖੜ੍ਹੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਨੇੜੇ ਖੇਡ ਰਹੇ 2 ਨਾਬਾਲਿਗਾਂ ਨੇ ਜਿਉਂ ਹੀ ਕਾਰ ’ਚੋਂ ਅੱਗ ’ਚੋਂ ਧੂੰਆਂ ਨਿਕਲਦੀਆਂ ਦੇਖਿਆ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਪਰ ਆਲੇ-ਦੁਆਲੇ ਤੋਂ ਗੁਜ਼ਰ ਰਹੇ ਲੋਕਾਂ ਉਨ੍ਹਾਂ ਕੋਲੋਂ ਪਾਏ ਜਾ ਰਹੇ ਰੌਲੇ ’ਤੇ ਧਿਆਨ ਨਹੀਂ ਦਿੱਤਾ ਤਾਂ ਦੋਵੇਂ ਬੱਚੇ ਨੇੜੇ ਦੀ ਚਾਹ ਦੀ ਦੁਕਾਨ ’ਤੇ ਦੌੜੇ ਗਏ ਅਤੇ ਉਥੇ ਬੈਠੇ ਚਾਹ ਪੀ ਰਹੇ ਨੌਜਵਾਨਾਂ ਨੂੰ ਕਾਰ ਵਾਲੇ ਪਾਸੇ ਇਸ਼ਾਰਾ ਕਰ ਕੇ ਅੱਗ ਲੱਗਣ ਬਾਬਤ ਦੱਸਿਆ। ਚਾਹ ਪੀ ਰਹੇ ਨੌਜਵਾਨ ਕਾਰ ’ਚ ਲੱਗੀ ਅੱਗ ਦੇਖ ਤੁਰੰਤ ਹਰਕਤ ’ਚ ਆ ਗਏ ਅਤੇ ਮਿੱਟੀ ਪਾਣੀ ਪਾ ਕੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਭੀੜ ਦੇਖ ਕੇ ਕਾਰ ਦਾ ਮਾਲਕ ਵੀ ਮੌਕੇ ’ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਸਨਸਨੀਖੇਜ਼ ਵਾਰਦਾਤ! ਜੂਆ ਖੇਡਣ ਤੋਂ ਰੋਕਣ 'ਤੇ ਪਤੀ ਨੇ ਗਲ ਘੋਟ ਕੇ ਮਾਰ ਦਿੱਤੀ ਪਤਨੀ
ਕਿਸੇ ਗੱਡੀ ਚਾਲਕ ਨੇ ਆਪਣੀ ਗੱਡੀ ਅੰਦਰੋਂ ਅੱਗ ਬੁਝਾਉਣ ਵਾਲੇ ਯੰਤਰ ਨਾਲ ਲੱਗੀ ਅੱਗ ਬੁਝਾ ਦਿੱਤੀ ਪਰ ਓਦੋਂ ਤੱਕ ਕਾਰ ਨੂੰ ਅੰਦਰੋਂ ਕਾਫੀ ਨੁਕਸਾਨ ਪਹੁੰਚ ਚੁੱਕਾ ਸੀ। ਕਾਰ ਮਾਲਕ ਨੇ ਕਿਹਾ ਕਿ ਉਹ ਰੋਜ਼ ਦੀ ਤਰ੍ਹਾਂ ਕਾਰ ਮਾਰਕੀਟ ਦੀ ਪਾਰਕਿੰਗ ’ਚ ਖੜ੍ਹੀ ਕਰ ਕੇ ਦਫ਼ਤਰ ਚਲਾ ਗਿਆ। ਕਾਰ ਧੁੱਪ ’ਚ ਖੜ੍ਹੀ ਸੀ। ਇੰਜ ਜਾਪਦਾ ਹੈ ਕਿ ਗਰਮੀ ਵਜੋਂ ਤਾਰਾਂ ਜੁੜ ਗਈਆਂ ਅਤੇ ਸ਼ਾਰਟ ਸਰਕਟ ਵਜੋਂ ਅੱਗ ਲੱਗ ਗਈ। ਇਸ ਤੋਂ ਪਹਿਲਾਂ ਅੱਗ ਕਾਰ ਦੇ ਇੰਜਣ ਤੱਕ ਪਹੁੰਚਦੀ ਬਚਾਅ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਟ੍ਰੇਲੀਆ ਜਾਂਦੇ ਸਮੇਂ ਈਰਾਨ 'ਚ ਅਗਵਾ ਕੀਤੇ ਤਿੰਨੋਂ ਭਾਰਤੀਆਂ ਨੂੰ ਪੁਲਸ ਨੇ ਛੁਡਾਇਆ, ਛੇਤੀ ਪਰਤਣਗੇ ਦੇਸ਼
NEXT STORY